PRTC bus

Accident: ਭਵਾਨੀਗੜ੍ਹ ਤੋਂ ਪਟਿਆਲਾ ਜਾ ਰਹੀ PRTC ਬੱਸ ਹਾਦਸੇ ਦਾ ਸ਼ਿਕਾਰ

ਚੰਡੀਗੜ੍ਹ, 10 ਸਤੰਬਰ 2024: ਭਵਾਨੀਗੜ੍ਹ ਤੋਂ ਪਟਿਆਲਾ ਆ ਰਹੀ ਪੀਆਰਟੀਸੀ ਦੀ ਬੱਸ (PRTC bus) ਚੰਨੋਂ ਬੱਸ ਸਟੈਂਡ ਕੋਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਨੂੰ ਕੱਟ ਮਾਰਿਆ ਅਤੇ ਬੱਸ ਕੈਂਟਰ ਨੂੰ ਬਚਾਉਂਦਿਆਂ ਡਿਵਾਈਡਰ ‘ਤੇ ਜਾ ਚੜ੍ਹੀ |

ਰਾਹਤ ਦੀ ਖ਼ਬਰ ਹੈ ਕਿ ਹਾਦਸੇ ‘ਚ ਬੱਸ (PRTC bus) ਡਰਾਈਵਰ ਅਤੇ ਸਵਾਰੀਆਂ ਸੁਰੱਖਿਅਤ ਹਨ | ਬੱਸ ਹਾਦਸੇ ਤੋਂ ਬਾਅਦ ਪਾਣੀ ਦੇ ਟੋਇਆਂ ‘ਚ ਜਾ ਫਸੀ | ਸਵਾਰੀਆਂ ਦੇ ਸੱਟਾਂ ਨਹੀਂ ਵੱਜੀ ਪਰ ਬੱਸ ਦਾ ਕਾਫ਼ੀ ਨੁਕਸਾਨ ਹੋ ਗਿਆ | ਆਮ ਲੋਕਾਂ ਤੇ ਪਿੰਡ ਦੇ ਸਹਿਯੋਗ ਦੇ ਨਾਲ ਟਰੈਕਟਰਾਂ ਦੇ ਨਾਲ ਬੱਸ ਨੂੰ ਟੋਏ ਕੱਢਿਆ |

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਹਾਦਸਿਆਂ ਦਾ ਕਾਰਨ ਚੰਨੋ ਦੇ ਅੱਡੇ ‘ਤੇ ਬਣਾ ਹੋਏ ਕੱਟ ਹਨ ਪਿੰਡ ਚੰਨੋ ਵਾਸੀਆਂ ਇਸ ਦੇ ਹੱਲ ਲਈ ਪ੍ਰਸਾਸਨ ਨੂੰ ਬੇਨਤੀ ਕੀਤੀ ਹੈ | ਉਨ੍ਹਾਂ ਦੀ ਮੰਗ ਹੈ ਕਿ ਪੁੱਲ ਜਾ ਫਿਰ ਲਾਈਟਾਂ ਆਦਿ ਕੋਈ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ |

Scroll to Top