Road Accident: ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਵਾਪਰਿਆ ਹਾਦਸਾ, ਲੋਕ ਜ.ਖ਼.ਮੀ

ਚੰਡੀਗੜ੍ਹ 15 ਸਤੰਬਰ 2024 : ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਾਣਕਾਰੀ ਅਨੁਸਾਰ ਮੋਹਾਲੀ-ਚੰਡੀਗੜ੍ਹ ਸਰਹੱਦ ‘ਤੇ ਸੀ. ਸੀ.ਟੀ.ਯੂ. ਬੱਸ ਅਤੇ ਪਿਕਅੱਪ ਵਿਚਕਾਰ ਜ਼ਬਰਦਸਤ ਟੱਕਰ ਹੋਈ। ਇਸ ਦੌਰਾਨ ਸੀ.ਟੀ.ਯੂ ਬੱਸ ਦੇ ਡਰਾਈਵਰ ਤੋਂ ਇਲਾਵਾ ਕੰਡਕਟਰ, ਪਿਕਅੱਪ ਡਰਾਈਵਰ ਤੇ ਹੋਰ ਲੋਕ ਜ਼ਖ਼ਮੀ ਹਨ।

ਜ਼ਖ਼ਮੀਆਂ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਤੇ ਸਾਰੀ ਘਟਨਾ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਦੀ ਗ਼ਲਤੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ|

Scroll to Top