Tragic Accident

ਸ਼ਿਮਲਾ ‘ਚ ਵਾਪਰਿਆ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

30 ਜੂਨ 2025: ਸ਼ਿਮਲਾ (shimla) ਜ਼ਿਲ੍ਹੇ ਦੇ ਸੁੰਨੀ ਇਲਾਕੇ ਦੇ ਜਾਲੂਗ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਦੇਰ ਰਾਤ ਵਾਪਰਿਆ ਜਦੋਂ ਇੱਕ ਪਿਕਅੱਪ (pickup) ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਸਵੇਰੇ ਜਦੋਂ ਸਥਾਨਕ ਲੋਕਾਂ ਨੇ ਗੱਡੀ ਨੂੰ ਖੱਡ ਵਿੱਚ ਡਿੱਗਿਆ ਦੇਖਿਆ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੁੰਨੀ ਪੁਲਿਸ ਸਟੇਸ਼ਨ (police station) ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਪ੍ਰੇਮ ਚੰਦ ਅਤੇ ਦਿਨੇਸ਼ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੁੰਨੀ ਹਸਪਤਾਲ ਭੇਜ ਦਿੱਤਾ ਹੈ।

ਇਹ ਹਾਦਸਾ ਜਾਲੂਗ ਦੇ ਗਾਲੂ ਨਾਮਕ ਸਥਾਨ ਦੇ ਨੇੜੇ ਵਾਪਰਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ ਕਿ ਪਿਕਅੱਪ ਗੱਡੀ ਖੱਡ ਵਿੱਚ ਡਿੱਗਣ ਦੇ ਕਾਰਨ ਕੀ ਸਨ।

Read More: ਸ਼ਿਮਲਾ ‘ਚ ਭਾਰੀ ਮੀਂਹ, ਭਿੱਜ ਕੇ ਸਕੂਲ ਗਏ ਬੱਚੇ, ਮੌਸਮ ਵਿਭਾਗ ਨੇ ਗੜੇਮਾਰੀ ਤੇ ਤੂਫ਼ਾਨ ਅਲਰਟ ਕੀਤਾ ਜਾਰੀ

Scroll to Top