Jalalabad

ਜਲਾਲਾਬਾਦ ‘ਚ ਧੂੰਦ ਕਾਰਨ ਵਾਪਰਿਆ ਹਾਦਸਾ, ਖੇਤਾਂ ‘ਚ ਪਲਟੀ ਮਿੰਨੀ ਬੱਸ

ਜਲਾਲਾਬਾਦ, 14 ਦਸੰਬਰ 2023: ਜਲਾਲਾਬਾਦ (Jalalabad) ਹਲਕੇ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਦੇ ਵਿਚਾਲੇ ਲਿੰਕ ਰੋਡ ਤੇ ਇੱਕ ਮਿੰਨੀ ਬੱਸ ਧੂੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੇ ਵਿੱਚ ਦੋ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਰਾਹਤ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਦੇ ਮੁਤਾਬਕ ਇੱਕ ਪਿਕਅੱਪ ਸਾਹਮਣੇ ਤੋਂ ਆ ਰਹੀ ਸੀ ਜੋ ਕਿ ਕਿੰਨੂੰ ਤੋੜਨ ਵਾਸਤੇ ਲੇਬਰ ਲਿਜਾਣ ਦਾ ਕੰਮ ਕਰਦੀ ਹੈ | ਪਿਕਅੱਪ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਸਨ ਅਤੇ ਕਾਫ਼ੀ ਸਪੀਡ ‘ਤੇ ਸੀ | ਜਦੋਂ ਬੱਸ ਦੇ ਨਜ਼ਦੀਕ ਆਈ ਤਾਂ ਬੱਸ ਦੇ ਡਰਾਈਵਰ ਨੇ ਹਾਦਸੇ ਤੋਂ ਬਚਣ ਦੇ ਲਈ ਬੱਸ ਨੂੰ ਸੜਕ ਤੋਂ ਥੱਲੇ ਉਤਾਰ ਦਿੱਤਾ ਅਤੇ ਬੱਸ ਖੇਤਾਂ ਵਿੱਚ ਪਲਟ ਗਈ | ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਇੱਕ ਨਿਹੰਗ ਸਿੰਘ ਦੇ ਵੱਲੋਂ ਬੱਸ ਦਾ ਸ਼ੀਸ਼ਾ ਤੋੜ ਸਵਾਰੀਆਂ ਨੂੰ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ।

ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 30 ਤੋਂ 35 ਸਕੂਲੀ ਬੱਚੇ ਮੌਜੂਦ ਸਨ, ਜਿਨਾਂ ਵਿੱਚੋਂ ਪਿੰਡ ਪਾਲੀਵਾਲਾ ਦੀ ਇੱਕ ਲੜਕੀ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਜਿਕਰਯੋਗ ਹੈ ਕਿ ਇਸ ਰੋਡ (Jalalabad) ‘ਤੇ ਚੱਲਦਿਆਂ ਮਿੰਨੀ ਬੱਸਾਂ ਕਾਫ਼ੀ ਪੁਰਾਣੀਆਂ ਅਤੇ ਖ਼ਸਤਾ ਹਾਲਤਾਂ ਵਿੱਚ ਹਨ ਪਰ ਇਹਨਾਂ ਦੇ ਵੱਲ ਟਰਾਂਸਪੋਰਟ ਵਿਭਾਗ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਬੀਤੇ ਸਾਲ ਵੀ ਇੱਕ ਹਾਦਸਾ ਵਾਪਰਿਆ ਸੀ ਇਸੇ ਰੋਡ ਤੇ ਮਿੰਨੀ ਬੱਸ ਪਲਟਣ ਕਾਰਨ ਤਿੰਨ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ |

Scroll to Top