Road Accident

Kapurthala: ਕਪੂਰਥਲਾ ‘ਚ ਡਿਵਾਈਡਰ ਨਾਲ ਟਕਰਾਈ ਕਾਰ, ਹਾਦਸੇ ‘ਚ ਸਬ-ਇੰਸਪੈਕਟਰ ਦੀ ਜਾਨ

ਕਪੂਰਥਲਾ 20 ਜੂਨ 2024: ਕਪੂਰਥਲਾ (Kapurthala) ਦੇ ਜਲੰਧਰ ਰੋਡ ‘ਤੇ ਅਰਬਨ ਅਸਟੇਟ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੀ ਜਾਨ ਚਲੀ ਗਈ | ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ ਸੀ | ਮ੍ਰਿਤਕ ਦੀ ਪਛਾਣ ਸਬ ਇੰਸਪੈਕਟਰ ਜਸਪਾਲ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ।

ਹਾਦਸੇ ਦੌਰਾਨ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਵਿੱਚ ਸਵਾਰ ਪੁਲਿਸ ਸਬ-ਇੰਸਪੈਕਟਰ ਗੰਭੀਰ ਜਖ਼ਮੀ ਹੋ ਗਿਆ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀ.ਸੀ.ਆਰ ਟੀਮ ਨੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।

ਸਿਟੀ ਥਾਣਾ-2 ਅਰਬਨ ਅਸਟੇਟ ਦੇ ਐਸਐਚਓ ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਫਗਵਾੜਾ ਡਿਵੀਜ਼ਨ ਦੇ ਸਤਨਾਮਪੁਰਾ ਥਾਣੇ ਵਿੱਚ ਤਾਇਨਾਤ ਸੀ।

Scroll to Top