ਟਿੱਬੀ ਸਾਹਿਬ

ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਿਖੇ ਫਟਿਆ AC ਦਾ ਕੰਪ੍ਰੈਸਰ, ਇਕ ਮਹਿਲਾ ਦੀ ਮੌ.ਤ

ਰੂਪਨਗਰ , 03 ਜੂਨ 2025: ਰੂਪਨਗਰ ਜ਼ਿਲ੍ਹੇ ਦੇ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਿਖੇ ਧਾਰਮਿਕ ਸਮਾਗਮ ਦੌਰਾਨ ਏਸੀ ਦਾ ਕੰਪ੍ਰੈਸਰ ਫਟਣ ਨਾਲ ਹਾਦਸਾ ਵਾਪਰਿਆ ਹੈ | ਜਾਣਕਾਰੀ ਮੁਤਾਬਕ ਸਮਾਗਮ ਦੌਰਾਨ ਲਗਾਏ ਗਏ ਏਸੀ ਦਾ ਕੰਪ੍ਰੈਸਰ ਅਚਾਨਕ ਫਟ ਗਿਆ। ਇਸ ਹਾਦਸੇ ‘ਚ ਇੱਕ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਮ੍ਰਿਤਕ ਮਹਿਲਾ ਦੀ ਪਛਾਣ ਕਸ਼ਮੀਰ ਕੌਰ ਵਜੋਂ ਹੋਈ ਹੈ ਅਤੇ ਰੂਪਨਗਰ ਦੀ ਰਹਿਣ ਵਾਲੀ ਹੈ | ਇਸਦੇ ਨਾਲ ਹੀ ਲਗਭਗ 9 ਜਣੇ ਜ਼ਖਮੀ ਹਨ |

ਇਸਦੇ ਨਾਲ ਹੀ ਗੰਭੀਰ ਜ਼ਖਮੀ ਇਕ ਮਹਿਲਾ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਅੱਜ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਗੁਰਦੁਆਰਾ ਸਾਹਿਬ ‘ਚ ਵੱਡੀ ਗਿਣਤੀ ‘ਚ ਸੰਗਤਾਂ ਮੌਜੂਦ ਸਨ। ਇਸ ਦੌਰਾਨ ਖੜ੍ਹੇ ਏਅਰ ਕੰਡੀਸ਼ਨਰ ਦਾ ਕੰਪ੍ਰੈਸਰ ਅਚਾਨਕ ਫਟ ਗਿਆ ਅਤੇ ਅੱਗ ਲੱਗ ਗਈ।

ਜ਼ਖਮੀਆਂ ਨੂੰ ਤੁਰੰਤ ਰੂਪਨਗਰ ਦੇ ਪਰਮਾਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਧਮਾਕੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਮਾਹਰਾਂ ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

Read More: Rajasthan: ਜੈਪੁਰ ‘ਚ ਕੈਮੀਕਲ ਟੈਂਕਰ ਫਟਣ ਨਾਲ 4 ਲੋਕ ਜ਼ਿੰਦਾ ਸੜ੍ਹੇ

Scroll to Top