July 4, 2024 9:30 pm
Abu Hassan Al-Hashimi

ਮਾਰਿਆ ਗਿਆ ISIS ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ, 9 ਮਹੀਨੇ ਪਹਿਲਾਂ ਹੀ ਬਣਿਆ ਸੀ ਅੱਤਵਾਦੀ ਸੰਗਠਨ ਦਾ ਮੁਖੀ

ਚੰਡੀਗੜ੍ਹ 01 ਦਸੰਬਰ 2022: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ (Abu Hassan Al-Hashimi) ਮਾਰਿਆ ਗਿਆ ਹੈ। ਇਸ ਸੰਸਥਾ ਦੇ ਬੁਲਾਰੇ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣਾਂ ਨਾਲ ਲੜਾਈ ਦੌਰਾਨ ਮੁਖੀ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ 9 ਮਹੀਨੇ ਪਹਿਲਾਂ ਹੀ ਜਥੇਬੰਦੀ ਦਾ ਆਗੂ ਬਣਾਇਆ ਗਿਆ ਸੀ। ਅਬੂ ਹਸਨ ਦੀ ਮੌਤ ਤੋਂ ਬਾਅਦ ਸੰਗਠਨ ਦੇ ਨਵੇਂ ਮੁਖੀ ਦਾ ਐਲਾਨ ਵੀ ਕੀਤਾ ਗਿਆ ਹੈ। ਹੁਣ ਆਈਐੱਸਆਈਐੱਸ ਦਾ ਨਵਾਂ ਮੁਖੀ ਅਬੂ ਅਲ-ਹੁਸੈਨ ਅਲ-ਹੁਸੈਨੀ ਅਲ ਕੁਰੈਸ਼ੀ ਹੋਵੇਗਾ।

ਆਈਐਸਆਈਐਸ ਦੇ ਬੁਲਾਰੇ ਨੇ ਮੁਖੀ ਦੀ ਮੌਤ ਦੀ ਪੁਸ਼ਟੀ ਕੀਤੀ, ਪਰ ਇਹ ਨਹੀਂ ਦੱਸਿਆ ਕਿ ਉਸ ਦੀ ਮੌਤ ਕਿਵੇਂ ਹੋਈ? ਉਹ ਕਿਸ ਸੰਗਠਨ ਜਾਂ ਫੌਜ ਨਾਲ ਲੜਦਿਆਂ ਮਾਰਿਆ ਗਿਆ ਹੈ ? ਇਨ੍ਹਾਂ ਸਾਰੀਆਂ ਗੱਲਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ ਫਰਵਰੀ 2022 ਵਿੱਚ ਅਮਰੀਕਾ ਨੇ ਆਈਐਸਆਈਐਸ ਦੇ ਪੁਰਾਣੇ ਮੁਖੀ ਇਬਰਾਹਿਮ ਅਲ ਹਾਸ਼ਮੀ ਅਲ ਕੁਰੈਸ਼ੀ ਨੂੰ ਮਾਰ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਅਬੂ ਇਬਰਾਹਿਮ ਅਲ ਹਾਸ਼ਮੀ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿੱਤਾ ਹੈ। ਉਹ ਆਈਐਸਆਈਐਸ ਦਾ ਆਗੂ ਸੀ। ਹਾਲਾਂਕਿ, ਸੰਗਠਨ ਨੇ ਸਭ ਤੋਂ ਪਹਿਲਾਂ ਮਾਰਚ ਵਿੱਚ ਅਲ ਹਾਸ਼ਮੀ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਅਤੇ ਉਸ ਤੋਂ ਬਾਅਦ ਅਬੂ ਹਸਨ ਨੂੰ ਨਵਾਂ ਨੇਤਾ ਬਣਾਇਆ ਗਿਆ ਸੀ।