July 4, 2024 8:16 pm
Abohar

ਅਬੋਹਰ: ਸਵੀਪ ਗਤੀਵਿਧੀਆਂ ਅਧੀਨ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅਬੋਹਰ 24 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ-ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਅਤੇ ਅਬੋਹਰ -081 (Abohar) ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮੈਜਿਸਟ੍ਰੇਟ ਪੰਕਜ ਕੁਮਾਰ ਬਾਸਲ ਦੀ ਯੋਗ ਅਗਵਾਈ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਲਈ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਅੰਮ੍ਰਿਤ ਮਾਡਲ ਸੀਨੀ.ਸੈ. ਸਕੂਲ ਅਬੋਹਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।

ਸ਼ਿਵ ਕੁਮਾਰ ਗੋਇਲ ਜ਼ਿਲ੍ਹਾ ਸਵੀਪ ਨੋਡਲ ਅਤੇ ਰਾਜਿੰਦਰ ਕੁਮਾਰ ਵਿਖੌਣਾ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਕਮ ਅਸਿਸਟੇਂਟ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਅਤੇ ਅਬੋਹਰ 81 (Abohar) ਤੋਂ ਸਵੀਪ ਟੀਮ ਵਲੋਂ ਜਿਹਨਾਂ ਵਿਦਿਆਰਥੀਆਂ ਦੀਆਂ ਵੋਟਾਂ ਬਣੀਆਂ ਹਨ, ਉਹਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੁਕ ਕੀਤਾ ਗਿਆ। ਇਸ ਮੌਕੇ ਬੀ ਪੀ ਉ ਕਮ ਨੋਡਲ ਅਫਸਰ ਸਵੀਪ ਅਜੈ ਛਾਬੜਾ,ਬੀ ਪੀ ਉ ਭਾਲਾ ਰਾਮ, ਕਰਨ ਕੁਮਾਰ, ਰਾਕੇਸ਼ ਕੁਮਾਰ ਗਿਰਧਰ, ਦੀਪਕ ਕੰਬੋਜ ਅਤੇ ਹੋਰ ਸਟਾਫ ਵੀ ਮੌਜੂਦ ਸੀ।