ਅਬੋਹਰ, 10 ਜਨਵਰੀ 2025: ਅਬੋਹਰ (abohar) ਦੀ ਨਵੀਂ ਸੜਕ ‘ਤੇ ਆਭਾ ਸਕੁਏਅਰ ਦੀ 100 ਫੁੱਟ ਸੜਕ ‘ਤੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ PRTC ਬੱਸ ਦੀ ਟੱਕਰ ਨਾਲ ਸਾਈਕਲ (woman cyclist died) ਸਵਾਰ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ। ਔਰਤ ਦੀ ਲਾਸ਼ ਨੂੰ ਹਸਪਤਾਲ (hospital) ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਦੇ ਰਹਿਣ ਵਾਲੇ ਮੁਕੇਸ਼ (mukesh kumar) ਕੁਮਾਰ ਦੀ ਪਤਨੀ ਸੋਨੀ ਦੇਵੀ, ਉਮਰ ਲਗਭਗ 45 ਸਾਲ, ਅੱਜ ਸਵੇਰੇ ਆਪਣੀ ਸਾਈਕਲ (cycle) ‘ਤੇ ਬੱਸ ਸਟੈਂਡ ਵੱਲ ਆ ਰਹੀ ਸੀ, ਜਦੋਂ ਚੌਕ ਤੋਂ ਮੁੜਦੇ ਸਮੇਂ ਪੀ.ਆਰ.ਟੀ.ਸੀ. ਦੀ ਇੱਕ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਬੱਸ ਦੀ ਟੱਕਰ ਲੱਗਣ ਤੋਂ ਬਾਅਦ ਉਸਦੀ ਦਰਦਨਾਕ ਮੌਤ ਹੋ ਗਈ।
ਹਾਲਾਂਕਿ ਬੱਸ ਡਰਾਈਵਰ ਅਤੇ ਕੰਡਕਟਰ ਉਸਨੂੰ ਤੁਰੰਤ ਸਿਵਲ ਹਸਪਤਾਲ (hospital) ਲੈ ਗਏ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ ‘ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਔਰਤ ਸਹੀ ਦਿਸ਼ਾ ਵਿੱਚ ਸਾਈਕਲ ਚਲਾ ਰਹੀ ਸੀ ਅਤੇ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਕਾਰਨ ਔਰਤ ਦੀ ਜਾਨ ਚਲੀ ਗਈ। ਸੂਚਨਾ ਮਿਲਦੇ ਹੀ ਔਰਤ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
read more: Abohar: ਬੱਸ ‘ਚ ਲੱਗੀ ਅੱ.ਗ, ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ