17 ਦਸੰਬਰ 2024: ਅਬੋਹਰ (abohar) ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ (snowfall) ਕਾਰਨ ਜ਼ਮੀਨੀ ਪੱਧਰ ‘ਤੇ ਠੰਡ (cold) ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ, ਦਸੰਬਰ ਮਹੀਨੇ ‘ਚ ਪੰਜਾਬ (punjab) ਸਣੇ ਅਬੋਹਰ (abohar) ‘ਚ ਫਸਲਾਂ ਅਤੇ ਵਾਹਨਾਂ ‘ਤੇ ਬਰਫ ਦੀ ਚਾਦਰ ਦੇਖਣ ਨੂੰ ਮਿਲੀ।
ਪਿੰਡ ਤਾਜਾ ਪੱਟੀ ਦੇ ਵਸਨੀਕ ਛਿੰਦਰ ਸਿੰਘ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਸਾਦੁਲ ਸ਼ਹਿਰ ਨਿਵਾਸੀ ਸ਼ਿਵ ਪ੍ਰਕਾਸ਼ ਸਹਾਰਨਾ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਠੰਢ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਨਾ ਸਿਰਫ਼ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਗੋਂ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਵੇਰੇ-ਸਵੇਰੇ ਫ਼ਸਲਾਂ ਅਤੇ ਵਾਹਨਾਂ ‘ਤੇ ਬਰਫ਼ ਵਰਗੀ ਚਿੱਟੀ ਚਾਦਰ ਵਿਛਾ ਜਾਣਾ, ਜਿਸ ਕਾਰਨ ਅਬੋਹਰ ਇਲਾਕੇ ਦੀ ਕਿੰਨੂ, ਛੋਲੇ ਅਤੇ ਸਰ੍ਹੋਂ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਜਾ ਰਹੀ ਹੈ
read more: ਅਗਲੇ 2-3 ਦਿਨਾਂ ‘ਚ ਪੈ ਸਕਦੀ ਧੁੰਦ, ਨਹੀਂ ਦਿਖਾਈ ਦੇਣਗੇ ਸੂਰਜ ਦੇਵਤਾ