2 ਦਸੰਬਰ 2024: ਅਬੋਹਰ (abohar) ਸੀਆਈਏ ਸਟਾਫ ਪੁਲਿਸ (police) ਅਤੇ ਖੂਈਆਂ ਸਰਵਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਹੈ ਦੱਸ ਦੇਈਏ ਕਿ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੁਲਿਸ ਨੇ ਕੈਟਲ ਫੀਡ ਨਾਲ ਭਰੇ ਟਰੱਕ ਵਿੱਚੋਂ ਲੱਖਾਂ ਨਸ਼ੇ ਦੀਆਂ ਗੋਲੀਆਂ ਅਤੇ 14 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ।
ਉਥੇ ਹੀ ਦੱਸ ਦੇਈਏ ਕਿ ਇਸ ਮਾਮਲੇ ਵਿੱਚ ਆਰੋਪੀ ਭੱਜ ਗਿਆ ਪਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ, ਜਿਸ ਦੀ ਪੁਲਿਸ ਦੇ ਵਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿੱਥੋਂ ਤੇ ਕਿਥੇ ਭੇਜਿਆ ਜਾ ਰਿਹਾ ਸੀ| ਤੇ ਆਰੋਪੀ ਦੀ ਵੀ ਭਾਲ ਜਾਰੀ ਹੈ|