ਸਪੋਰਟਸ, 07 ਅਕਤੂਬਰ 2025: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਪਲੇਅਰ ਆਫ ਦਿ ਮੰਥ (ਸਤੰਬਰ) ਪੁਰਸਕਾਰ ਲਈ ਤਿੰਨ ਦਾਅਵੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਭਾਰਤੀ ਓਪਨਰ ਅਭਿਸ਼ੇਕ ਸ਼ਰਮਾ ਅਤੇ ਸਪਿਨਰ ਕੁਲਦੀਪ ਯਾਦਵ ਸ਼ਾਮਲ ਹਨ। ਜ਼ਿੰਬਾਬਵੇ ਦੇ ਓਪਨਰ ਬ੍ਰਾਇਨ ਬੇਨੇਟ ਵੀ ਦੌੜ ‘ਚ ਹਨ। ਅਭਿਸ਼ੇਕ ਏਸ਼ੀਆ ਕੱਪ ‘ਚ ਟਾਪ ਬੱਲੇਬਾਜ਼ ਸੀ, ਜਦੋਂ ਕਿ ਕੁਲਦੀਪ ਨੇ ਸਭ ਤੋਂ ਵੱਧ ਵਿਕਟਾਂ ਲਈਆਂ।
ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਸਤੰਬਰ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਅਭਿਸ਼ੇਕ ਨੇ ਸੱਤ ਟੀ-20 ਮੈਚਾਂ’ਚ ਕੁੱਲ 314 ਦੌੜਾਂ ਬਣਾਈਆਂ, ਜਿਸ ‘ਚ ਤਿੰਨ ਅਰਧ ਸੈਂਕੜੇ ਅਤੇ 200 ਤੋਂ ਵੱਧ ਦਾ ਸਟ੍ਰਾਈਕ ਰੇਟ ਸ਼ਾਮਲ ਹੈ।
ਇਸ ਪ੍ਰਦਰਸ਼ਨ ਦੇ ਆਧਾਰ ‘ਤੇ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਅਤੇ ਅਭਿਸ਼ੇਕ ਨੂੰ ਟੂਰਨਾਮੈਂਟ ਦਾ ਖਿਡਾਰੀ ਚੁਣਿਆ । ਖਾਸ ਤੌਰ ‘ਤੇ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਰੈਂਕਿੰਗ ‘ਚ ਸਭ ਤੋਂ ਵੱਧ ਰੇਟਿੰਗ ਅੰਕ ਹਾਸਲ ਕੀਤੇ, ਜਿਸਦੇ ਕੋਲ ਵਰਤਮਾਨ ‘ਚ 926 ਅੰਕ ਹਨ।
ਏਸ਼ੀਆ ਕੱਪ ‘ਚ ਸਭ ਤੋਂ ਵੱਧ ਵਿਕਟ ਲੈਣ ਵਾਲਾ ਕੁਲਦੀਪ ਯਾਦਵ ਵੀ ਪਲੇਅਰ ਆਫ ਦਿ ਮੰਥ ਦੀ ਦੌੜ ‘ਚ ਹੈ। ਕੁਲਦੀਪ ਨੇ ਟੂਰਨਾਮੈਂਟ ‘ਚ 17 ਵਿਕਟਾਂ ਲਈਆਂ ਅਤੇ ਉਸਦੀ ਇਕਾਨਮੀ ਰੇਟ 6.27 ਸੀ। ਕੁਲਦੀਪ ਨੇ ਟੂਰਨਾਮੈਂਟ ਦੇ 2 ਮੈਚਾਂ ‘ਚ 4 ਵਿਕਟਾਂ ਵੀ ਲਈਆਂ।
Read More: IND A ਬਨਾਮ AUS A: ਆਸਟ੍ਰੇਲੀਆ ਏ ਖ਼ਿਲਾਫ ਪ੍ਰਭਸਿਮਰਨ ਨੇ ਜੜਿਆ ਸੈਂਕੜਾ, ਭਾਰਤ ਦਾ ਸੀਰੀਜ਼ ‘ਤੇ ਕਬਜ਼ਾ