July 7, 2024 11:28 am
Abdul Karim Tunda

1993 ਦੇ ਲੜੀਵਾਰ ਬੰਬ ਧਮਾਕੇ ਮਾਮਲੇ ‘ਚ ਅਬਦੁਲ ਕਰੀਮ ਟੁੰਡਾ ਬਰੀ

ਚੰਡੀਗੜ੍ਹ, 29 ਫਰਵਰੀ 2024: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਮੇਰ ਦੀ ਟਾਡਾ ਅਦਾਲਤ ਨੇ 1993 ਦੇ ਲੜੀਵਾਰ ਬੰਬ ਧਮਾਕੇ ਮਾਮਲੇ ਵਿੱਚ ਅਬਦੁਲ ਕਰੀਮ ਟੁੰਡਾ (Abdul Karim Tunda) ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਇਰਫਾਨ ਅਤੇ ਹਮੀਦੁਦੀਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਮਾਮਲੇ ਬਾਰੇ ਅਜਮੇਰ ਟਾਡਾ ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਟੁੰਡਾ (Abdul Karim Tunda) ਖ਼ਿਲਾਫ਼ ਕੋਈ ਸਿੱਧਾ ਸਬੂਤ ਨਹੀਂ ਮਿਲਿਆ ਹੈ। ਇਸ ਲਈ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ | ਦੱਸ ਦਈਏ ਕਿ 1993 ‘ਚ ਅਯੁੱਧਿਆ ‘ਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਲਖਨਊ, ਕੋਟਾ, ਹੈਦਰਾਬਾਦ, ਸੂਰਤ, ਕਾਨਪੁਰ ਅਤੇ ਮੁੰਬਈ ਦੀਆਂ ਟਰੇਨਾਂ ‘ਚ ਲੜੀਵਾਰ ਬੰਬ ਧਮਾਕੇ ਹੋਏ ਸਨ। ਕਰੀਮ ਟੁੰਡਾ ਇਨ੍ਹਾਂ ਧਮਾਕਿਆਂ ਦਾ ਮੁਲਜ਼ਮ ਬਣਾਇਆ ਗਿਆ ਸੀ।

ਜਿਕਰਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਪਿਛਲੇ 30 ਸਾਲਾਂ ਤੋਂ ਚੱਲ ਰਹੀ ਸੀ। ਸੁਣਵਾਈ 21 ਫਰਵਰੀ ਨੂੰ ਪੂਰੀ ਹੋਈ ਸੀ। ਮਾਹਰਾਂ ਅਨੁਸਾਰ ਅਦਾਲਤ ਨੇ ਕਿਹਾ ਹੈ ਕਿ ਦੇਸ਼ ਵਿੱਚ ਜਿੱਥੇ ਕਿਤੇ ਵੀ ਧਮਾਕੇ ਹੋਏ, ਟੁੰਡਾ ਦੀ ਮੌਜੂਦਗੀ ਨਹੀਂ ਪਾਈ ਗਈ।