AB de Villiers

ਏਬੀ ਡਿਵਿਲੀਅਰਸ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਸ ‘ਚ 2 ਸੈਂਕੜੇ ਲਗਾਉਣ ਵਾਲਾ ਖਿਡਾਰੀ

ਸਪੋਰਟਸ, 28 ਜੁਲਾਈ 2025: South africa vs Australia champions: ਦੱਖਣੀ ਅਫਰੀਕਾ ਦੇ ਧਾਕੜ ਬੱਲੇਬਾਜ਼ ਏਬੀ ਡਿਵਿਲੀਅਰਸ (AB de Villiers) ਦਾ ਤੂਫ਼ਾਨੀ ਪ੍ਰਦਰਸ਼ਨ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਸ ‘ਚ ਜਾਰੀ ਹੈ। ਭਾਰਤ ਖ਼ਿਲਾਫ ਸੈਂਕੜਾ ਲਗਾਉਣ ਤੋਂ ਬਾਅਦ, ਉਨ੍ਹਾਂ ਨੇ ਹੁਣ ਆਸਟ੍ਰੇਲੀਆ ਲੈਜੈਂਡਸ ਵਿਰੁੱਧ ਵੀ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ 41 ਗੇਂਦਾਂ ‘ਤੇ ਸੈਂਕੜਾ ਲਗਾਇਆ। ਹੁਣ ਲੀਡਜ਼ ਦੇ ਹੈਡਿੰਗਲੇ ਮੈਦਾਨ ‘ਤੇ ਡਿਵਿਲੀਅਰਸ ਨੇ ਸਿਰਫ 39 ਗੇਂਦਾਂ ‘ਤੇ ਆਪਣੇ 100 ਦੌੜਾਂ ਪੂਰੀਆਂ ਕੀਤੀਆਂ। ਉਹ ਇਸ ਟੂਰਨਾਮੈਂਟ ‘ਚ ਬੱਲੇਬਾਜ਼ੀ ਦੀ ਸ਼ੁਰੂਆਤ ਕਰ ਰਿਹਾ ਹੈ।

41 ਸਾਲਾ ਏਬੀ ਡਿਵਿਲੀਅਰਸ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਸ ‘ਚ ਦੋ ਸੈਂਕੜੇ ਲਗਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਲੀਗ 2024 ‘ਚ ਸ਼ੁਰੂ ਹੋਈ ਸੀ। ਆਸਟ੍ਰੇਲੀਆ ਦੇ ਬੇਨ ਡੰਕ, ਦੱਖਣੀ ਅਫਰੀਕਾ ਦੇ ਸਾਰੇਲ ਏਰਵੀ ਅਤੇ ਪਾਕਿਸਤਾਨ ਦੇ ਕਾਮਰਾਨ ਅਕਮਲ ਦੇ ਨਾਮ ਇੱਕ-ਇੱਕ ਸੈਂਕੜਾ ਹੈ। ਡਿਵਿਲੀਅਰਸ ਨੇ 2018 ‘ਚ ਸਿਰਫ 34 ਸਾਲ ਦੀ ਉਮਰ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਵਨਡੇ ਇਤਿਹਾਸ ‘ਚ 31 ਗੇਂਦਾਂ ‘ਤੇ ਸੈਂਕੜਾ ਲਗਾਉਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਵੀ ਹੈ।

ਏਬੀ ਡਿਵਿਲੀਅਰਸ (AB de Villiers) ਦੇ ਬੱਲੇ ਤੋਂ 123 ਦੌੜਾਂ ਦੀ ਪਾਰੀ ਨਿਕਲੀ। 46 ਗੇਂਦਾਂ ਦੀ ਆਪਣੀ ਪਾਰੀ ‘ਚ ਉਨ੍ਹਾਂ ਨੇ 15 ਚੌਕੇ ਅਤੇ 8 ਛੱਕੇ ਲਗਾਏ। ਉਹ 14ਵੇਂ ਓਵਰ ‘ਚ ਆਊਟ ਹੋ ਗਿਆ। ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਪੀਟਰ ਸਿਡਲ ਨੇ ਉਸਦੀ ਵਿਕਟ ਲਈ। ਡਿਵਿਲੀਅਰਸ ਨੂੰ ਪਹਿਲੇ ਦੋ ਓਵਰਾਂ ‘ਚ ਸਿਰਫ਼ ਦੋ ਗੇਂਦਾਂ ਖੇਡਣ ਦਾ ਮੌਕਾ ਮਿਲਿਆ। ਪਰ ਤੀਜੇ ਓਵਰ ‘ਚ ਉਨ੍ਹਾਂ ਨੇ ਬ੍ਰੈਟ ਲੀ ਦੇ ਖ਼ਿਲਾਫ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ 22 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

Read More: 41 ਸਾਲ ਦੇ ਏਬੀ ਡਿਵਿਲੀਅਰਜ਼ ਦਾ ਮੈਦਾਨ ‘ਚ ਜਲਵਾ ਕਾਇਮ, ਇੰਗਲੈਂਡ ਖ਼ਿਲਾਫ ਜੜਿਆ ਤੂਫਾਨੀ ਸੈਂਕੜਾ

Scroll to Top