ਪਟਿਆਲਾ, 31 ਜੁਲਾਈ 2023: ਪਿੰਡ ਬਰਾਸ ਤੋਂ ਆਮ ਆਦਮੀ ਪਾਰਟੀ ਦੇ ਟਕਸਾਲੀ ਯੂਥ ਆਗੂ ਦਰਸ਼ਨ ਰਾਮ ਪੁੱਤਰ ਖੁਸੀ ਰਾਮ ਖ਼ਿਲਾਫ਼ ਇੱਕ ਨਾਬਾਲਗ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ | ਪੁਲਿਸ ਨੇ ਕਥਿਤ ਦੋਸ਼ੀ ਦਰਸ਼ਨ ਰਾਮ ਹਿਰਾਸਤ ‘ਚ ਲੈ ਲਿਆ ਹੈ, ਜਦਕਿ ਦੂਜਾ ਫ਼ਰਾਰ ਦੱਸਿਆ ਜਾ ਰਿਹਾ ਹੈ |
ਐੱਫ.ਆਈ.ਆਰ ਮੁਤਾਬਕ ਇਹ ਘਟਨਾ 24 ਜੁਲਾਈ ਨੂੰ ਵਾਪਰੀ ਸੀ, ਜਿਸ ਤੋਂ ਬਾਅਦ ਲੜਕੀ ਨੂੰ ਡਰਾ-ਧਮਕਾ ਕੇ ਚੁੱਪ ਕਰਾਇਆ ਗਿਆ ਸੀ ਪਰ ਜਦੋਂ ਮੁਲਜ਼ਮਾਂ ਦੀਆਂ ਸਰਗਰਮੀਆਂ ਵਧ ਗਈਆਂ ਤਾਂ ਮਾਮਲਾ 30 ਜੁਲਾਈ ਨੂੰ ਪੁਲਿਸ ਕੋਲ ਪਹੁੰਚ ਗਿਆ। ਜਿਸਦੇ ਬਾਅਦ ਕਥਿਤ ਦੋਸ਼ੀ ਦਰਸ਼ਨ ਰਾਮ ਅਤੇ ਉਸਦੇ ਦੋਸਤ ਅਮਰੀਕ ਸਿੰਘ ਵਾਸੀ ਪਿੰਡ ਬਰਾਸ ਘੱਗਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਐੱਫ.ਆਈ.ਆਰ ਮੁਤਾਬਕ ਅਨੁਸਾਰ ਨਾਬਾਲਗ ਲੜਕੀ ਦੇ ਪਿਤਾ ਦਾ ਕਾਫੀ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਅਜਿਹੇ ‘ਚ ਲੋਕ ਭਲਾਈ ਦਾ ਦਾਅਵਾ ਕਰਦੇ ਹੋਏ ਉਹ ਨਾਬਾਲਗ ਦੀ ਮਾਂ ਨਾਲ ਜਾਣ-ਪਛਾਣ ਕਰਵਾ ਕੇ ਘਰ ਆਉਣ-ਜਾਣ ਲੱਗਾ। ਘਰ ਦੇ ਕੰਮਾਂ ਵਿੱਚ ਮੱਦਦ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਵਾਲਿਆਂ ਨੇ ਉਸ ‘ਤੇ ਵਿਸ਼ਵਾਸ ਜਤਾਇਆ ਅਤੇ ਨਾਬਾਲਗ ਲੜਕੀ ਨੇ ਉਸ ਨੂੰ ਚਾਚਾ ਕਹਿਣਾ ਸ਼ੁਰੂ ਕਰ ਦਿੱਤਾ। 24 ਜੁਲਾਈ ਨੂੰ ਜਦੋਂ ਉਹ ਸਕੂਲ ਤੋਂ ਬਾਅਦ ਬਾਹਰ ਆਈ ਤਾਂ ਮੁਲਜ਼ਮ ਦਰਸ਼ਨ ਰਾਮ ਨੇ ਕਥਿਤ ਤੌਰ ‘ਤੇ ਉਸ ਨੂੰ ਘਰ ਛੱਡਣ ਦੇ ਬਹਾਨੇ ਕਾਰ ਵਿੱਚ ਬਿਠਾ ਲਿਆ।
ਰਸਤੇ ਵਿੱਚ ਦਰਸ਼ਨ ਰਾਮ ਨੇ ਆਪਣੀ ਭੈਣ ਨੂੰ ਮਿਲਾਉਣ ਦੇ ਬਹਾਨੇ ਕਾਰ ਵਿੱਚ ਬਿਠਾਇਆ ਅਤੇ ਮੁਲਜ਼ਮ ਨੇ ਕਥਿਤ ਤੌਰ ‘ਤੇ ਲੜਕੀ ਨੂੰ ਨਸ਼ੀਲਾ ਪਦਾਰਥ ਪਾ ਕੇ ਕੋਲਡ ਡਰਿੰਕ ਪਿਲਾਇਆ ਤਾਂ ਉਸ ਨੂੰ ਚੱਕਰ ਆਉਣ ਲੱਗੇ। ਇਸ ਤੋਂ ਬਾਅਦ ਲੜਕੀ ਨੂੰ ਖਰਾਬ ਸਿਹਤ ਦੇ ਬਹਾਨੇ ਹੋਟਲ ਰਾਇਲ ਕਿੰਗ ਨਿਆਲ ਬਾਈਪਾਸ ਪਾਤੜਾਂ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਕਥਿਤ ਤੌਰ ‘ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਨਾਲ ਜ਼ਬਰ ਜਨਾਹ ਕੀਤਾ।
ਲੜਕੀ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਮੁਲਜ਼ਮ ਦਰਸ਼ਨ ਰਾਮ ਨੇ ਅਮਰੀਕ ਸਿੰਘ ਨੂੰ ਉਸ ਨੂੰ ਘਰ ਛੱਡਣ ਲਈ ਬੁਲਾਇਆ। ਇਸ ਤੋਂ ਬਾਅਦ ਮੁਲਜ਼ਮ ਦਰਸ਼ਨ ਰਾਮ ਕਾਰ ਲੈ ਕੇ ਪੱਤਣ ਬੱਸ ਸਟੈਂਡ ਵੱਲ ਚਲਾ ਗਿਆ, ਜਿੱਥੇ ਅਮਰੀਕ ਸਿੰਘ ਨੇ ਲੜਕੀ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ। ਵਿਰੋਧ ਕਰਨ ‘ਤੇ ਅਮਰੀਕ ਸਿੰਘ ਲੜਕੀ ਨੂੰ ਭਗਤ ਸਿੰਘ ਚੌਕ ਪਾਤੜਾਂ ਵਿਖੇ ਛੱਡ ਕੇ ਫ਼ਰਾਰ ਹੋ ਗਿਆ।