ਲੁਧਿਆਣਾ, 24 ਅਪ੍ਰੈਲ 2025: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹਮਲੇ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਸ਼ਾਮ ਲੁਧਿਆਣਾ (Ludhiana) ‘ਚ ਇੱਕ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ‘ਚ ਸ਼ਹਿਰ ਦੇ ਸਾਰੇ ਵਿਧਾਇਕ, ਸਾਰੇ ਚੇਅਰਮੈਨ, ਕੌਂਸਲਰ ਅਤੇ ਵਰਕਰ ਮੌਜੂਦ ਰਹੇ । ਇਹ ਮਾਰਚ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਦੇ ਵਿਰੋਧ ‘ਚ ਕੱਢਿਆ ਜਾ ਰਿਹਾ ਹੈ।
ਮਾਰਚ ‘ਚ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਸੀਨੀਅਰ ਲੀਡਰਸ਼ਿਪ ਵੀ ਸੰਬੋਧਨ ਕਰੇਗੀ। ਸ਼ਾਮ 6 ਵਜੇ ਤੋਂ ਬਾਅਦ ਘੰਟਾਘਰ ਤੋਂ ਪੈਦਲ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਘੰਟਾਘਰ ਤੋਂ ਸ਼ੁਰੂ ਹੋਵੇਗਾ ਅਤੇ ਗਿਰਜਾ ਚੌਕ (ਚੌੜਾ ਬਾਜ਼ਾਰ) ਅਤੇ ਮੀਨਾ ਬਾਜ਼ਾਰ ‘ਚੋਂ ਲੰਘੇਗਾ ਅਤੇ ਮਾਤਾ ਰਾਣੀ ਚੌਕ ‘ਤੇ ਸਮਾਪਤ ਹੋਵੇਗਾ। ਇਸ ਸਬੰਧੀ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਹਨ ਤਾਂ ਜੋ ਕੋਈ ਵੀ ਸ਼ਰਾਰਤੀ ਵਿਅਕਤੀ ਮਾਰਚ ਦੌਰਾਨ ਗੜਬੜ ਨਾ ਕਰ ਸਕੇ।
Read More: Pahalgam News: ਪਹਿਲਗਾਮ ਘਟਨਾ ਮਾਮਲੇ ‘ਚ ਤਿੰਨ ਸ਼ੱਕੀਆਂ ਦੇ ਸਕੈੱਚ ਜਾਰੀ