ਧੋਖਾਧੜੀ ਮਾਮਲੇ ਨੂੰ ਲੈ ਕੇ ਆਪ ਨੇ ਘੇਰਿਆ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ

ਧੋਖਾਧੜੀ ਮਾਮਲੇ ਨੂੰ ਲੈ ਕੇ ਆਪ ਨੇ ਘੇਰਿਆ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ

ਚੰਡੀਗੜ੍ਹ ,13 ਅਗਸਤ 2021: ਆਮ ਆਦਮੀ ਪਾਰਟੀ ਪੰਜਾਬ ਦੀ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਗੁਰੂ ਹਰਸਹਾਏ ਸਥਿਤ ਪੁਸ਼ਤੈਨੀ ਘਰ ਦੇ ਬਾਹਰ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ।

ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਰਾਣਾ ਸੋਢੀ ਉੱਤੇ ਮੋਹਨ ਕਾ ਉਤਾੜ ਪਿੰਡ ਦੀ ਜਮੀਨ ਉੱਪਰ ਸੋਢੀ ਪਰਿਵਾਰ ਵੱਲੋਂ ਵਾਰ-ਵਾਰ ਮੁਆਵਜਾ ਲੈਣ ਦੀ ਧੋਖਾਧੜੀ ਵਿਰੁੱਧ ਸੋਢੀ ਦੀ ਮੰਤਰੀ ਮੰਡਲ ‘ਚੋਂ ਛੁੱਟੀ ਅਤੇ ਮੁਕੱਦਮਾ ਦਰਜ਼ ਕਰਨ ਦੀ ਮੰਗ ਕਿਤੀ ਜਾ ਰਹੀ ਹੈ । ਜਿਆਦਾ ਗਿਣਤੀ ‘ਚ ਇਕੱਠੇ ਹੋਏ ‘ਆਪ’ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਕਾਂਗਰਸ, ਰਾਣਾ ਸੋਢੀ ਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਣਾ ਸੋਢੀ ਦਾ ਪੁਤਲਾ ਵੀ ਫੂਕਿਆ ਗਿਆ ।

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਨੇ ਕਿਹਾ ਇਕ ਪਾਸੇ ਨੈਸ਼ਨਲ ਹਾਈਵੇਜ਼ ਅਧੀਨ ਅਕੁਵਾਇਰ ਹੋਈਆਂ ਆਪਣੀਆਂ ਜਮੀਨਾਂ ਦੇ ਬਣਦੇ ਮੁਆਵਜ਼ਾ ਲੈਣ ਲਈ ਮਾਲਕ ਕਿਸਾਨਾਂ ਨੂੰ ਪੱਕੇ ਧਰਨੇ ਲਗਾ ਰਹੇ ਹਨ, ਦੂਜੇ ਪਾਸੇ ਸੱਤਾ ਦਾ ਦੁਰਉਪਯੋਗ ਕਰਕੇ ਮੰਤਰੀ ਰਾਣਾ ਸੋਢੀ ਵਰਗੇ ਦੋ-ਦੋ ਵਾਰ ਮੁਆਵਜ਼ਾ ਲੈ ਕੇ ਤੀਜੀ ਵਾਰ ਫਿਰ ਮੁਆਵਜ਼ਾ ਲੈਣ ਲਈ ਫਿਰ ਤੋਂ ਕੋਸ਼ਿਸ਼ ਕਰ ਰਹੇ ਹਨ। ਸੋਢੀ ਪਰਿਵਾਰ ਦੀ ਇਸ ਧੋਖਾਧੜੀ ਬਾਰੇ ਐਡਵੋਕੇਟ ਜਨਰਲ ਪੰਜਾਬ ਨੇ ਵੀ ਲਾਹਣਤਾ ਪਾਈਆਂ ਅਤੇ ਤੀਸਰੀ ਵਾਰ ਮੁਆਵਜਾ ਮੰਗਣ ਨੂੰ ਗਲਤ ਮੰਨਿਆ ਹੈ ।

ਇਸ ਮੌਕੇ ਮਾਲਵਾ ਜੋਨ ਦੇ ਇੰਚਾਰਜ ਰਾਜਪਾਲ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਭ੍ਰਿਸ਼ਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹਲਕਾ ਗੁਰੂਹਰਸਹਾਏ ਦੇ ਲੋਕਾਂ ਨੇ ਚਾਰ ਵਾਰ ਵਿਧਾਇਕ ਬਣਾਇਆ ਪਰ ਰਾਣਾ ਗੁਰਮੀਤ ਸਿੰਘ ਸੋਢੀ ਲੋਕ ਦੀਆ ਉਮੀਦਾਂ ਉਤੇ ਖ਼ਰਾ ਨਹੀਂ ਉਤਰੇ |ਉਹਨਾਂ ਨੇ ਕਿਹਾ ਹਲਕੇ ਦਾ ਕੋਈ ਸੁਧਾਰ ਨਹੀਂ ਕੀਤਾ। ਉਲਟਾ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ, ਜਿਸਦੀ ਤਾਜਾ ਮਿਸਾਲ ਤੁਸੀਂ ਦੇਖ ਸਕਦੇ । ਇਸ ਮੌਕੇ ‘ਆਪ’ ਲੀਡਰਸ਼ਿਪ ਨੇ ਇਹ ਵੀ ਦੋਸ਼ ਲਗਾਇਆ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕੇ ਦੇ ਭੋਲੇ-ਭਾਲੇ ਲੋਕਾਂ ਨਾਲ ਧੋਖੇ ਨਾਲ ਲੁੱਟ ਰਹੇ ਹਨ । ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਵਿਰੁੱਧ ਬਣਦੀ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਦਾ ਰਸਤਾ ਦਿਖਾਇਆ ਜਾਵੇ ।

ਇਸ ਮੋਕੇ ਆਮ ਆਦਮੀ ਪਾਰਟੀ ਦੇ ਕਯੀ ਨੇਤਾ ਮੌਜੂਦ ਰਹੇ ਜਿਵੇ ਸਿੰਘ ਗਿੱਲ ਜਿਲਾ ਪ੍ਰਧਾਨ, ਇਕਬਾਲ ਸਿੰਘ ਢਿਲੋਂ ਜਿਲਾ ਸਕੱਤਰ, ਜਗੀਰ ਸਿੰਘ ਹਜਾਰਾ ਜਿਲਾ ਮੀਤ ਪ੍ਰਧਾਨ ਫਿਰੋਜਪੁਰ, ਡਾ ਅਮ੍ਰਿਤਪਾਲ ਸਿੰਘ ਸੋਢੀ ਜਿਲਾ ਪ੍ਰਧਾਨ ਡਾਕਟਰੀ ਵਿੰਗ , ਨਿਰਵੈਰ ਸਿੰਘ ਸਿੰਧੀ ,ਨਰਿੰਦਰ ਸਿੰਘ ਸੰਧਾ , ਫੋਜੀ ਸ਼ੁਬੇਗ ਸਿੰਘ ਆਦਿ ਹਾਜ਼ਰ ਸਨ |

Scroll to Top