ਚੰਡੀਗੜ੍ਹ,16 ਫਰਵਰੀ 2023: ਆਮ ਆਦਮੀ ਪਾਰਟੀ ਨੇ ਜ਼ੀਰਾ ਸ਼ਰਾਬ ਫੈਕਟਰੀ (Zira Liquor Factory) ਨੂੰ ਲੈ ਕੇ ਵਿਰੋਧੀ ਧਿਰ ‘ਤੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਜਿਹੜੇ ਕਾਂਗਰਸੀ-ਅਕਾਲੀ ਜ਼ੀਰਾ ਧਰਨੇ ਵਿੱਚ ਜਾ ਕੇ ਘੜਿਆਲੀ ਹੰਝੂ ਵਹਾ ਰਹੇ ਸਨ, ਅੱਜ ਉਹ ਫੈਕਟਰੀ ਬੰਦ ਹੋਣ ਦਾ ਰੌਲਾ ਪਾ ਰਹੇ ਹਨ। ਇਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਦੇ ਲੋਕਾਂ ਦਾ ਸੱਚਾ ਸ਼ੁਭਚਿੰਤਕ ਕੌਣ ਹੈ।
ਪੰਦਰਾਂ ਸਾਲਾਂ ਤੋਂ ਜੀਰੇ ਦੀ ਫੈਕਟਰੀ ਦੇ ਜ਼ਹਿਰ ਨਾਲ ਲੋਕ ਦੁਖੀ ਸਨ, ਲੋਕਤੰਤਰ ਵਿੱਚ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ, ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਗੱਲ ਸੁਣੀ | ਉਨ੍ਹਾਂ ਨੇ ਕਿਹਾ ਕਿ ਪੈਸੇ ਲੈਣ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਇਸ ਫੈਕਟਰੀ ਨੂੰ ਸਾਲਾਂ ਤੱਕ ਚੱਲਣ ਦਿੱਤਾ। ਆਮ ਆਦਮੀ ਪਾਰਟੀ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ‘ਤੇ ਹਾਸਾ ਆਉਂਦਾ ਹੈ, ਇਹ ਪਹਿਲੀ ਵਾਰ ਸੁਣਿਆ ਹੈ ਕਿ ਕੋਈ ਆਪਣੀ ਫੈਕਟਰੀ ਬੰਦ ਕਰਵਾਉਣ ਲਈ ਪੈਸੇ ਦੇ ਰਿਹਾ ਹੈ। ਭਗਵੰਤ ਮਾਨ ਤੋਂ ਸਾਰੇ ਡਰਦੇ ਹਨ, ਸਾਰੇ ਇਕੱਲੇ ਭਗਵੰਤ ਮਾਨ ਦੇ ਸਾਹਮਣੇ ਇਕੱਠੇ ਹੋ ਗਏ ਹਨ ਪਰ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ।