Chandigarh

MP ਸੰਜੇ ਸਿੰਘ ਦੀ ਗ੍ਰਿਫਤਾਰੀ ਖ਼ਿਲਾਫ਼ ‘ਆਪ’ ਦਾ ਚੰਡੀਗੜ੍ਹ ‘ਚ ਰੋਸ਼ ਪ੍ਰਦਰਸ਼ਨ, ਪੁਲਿਸ ਨੇ ਕਈ ਵਰਕਰਾਂ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ, 05 ਅਕਤੂਬਰ 2023: ਦਿੱਲੀ ਕਥਿਤ ਸ਼ਰਾਬ ਘਪਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹੋਰ ਵੱਡੇ ਆਗੂ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਧਾਨੀ ਸਮੇਤ ਪੰਜਾਬ ਵਿੱਚ ਵਿੱਚ ਸਿਆਸੀ ਪਾਰਾ ਕਾਫ਼ੀ ਵੱਧ ਗਿਆ ਹੈ। ਚੰਡੀਗੜ੍ਹ (Chandigarh) ‘ਚ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਦੇ ਵਰਕਰ ਸੜਕਾਂ ‘ਤੇ ਉਤਰ ਆਏ ਹਨ।

ਦੱਸਿਆ ਜਾ ਰਿਹਾ ਹੈ ਕਿ ਆਪ ਵਰਕਰ ਭਾਜਪਾ ਦੇ ਦਫ਼ਤਰ ਵੱਲ ਜਾ ਰਹੇ ਸਨ, ਇਸ ਦੌਰਾਨ ਚੰਡੀਗੜ੍ਹ (Chandigarh) ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ | ਇਸ ਦੌਰਾਨ ਪੁਲਿਸ ਨੇ ਆਪ ਵਰਕਰਾਂ ਵਿਚਾਲੇ ਖਿੱਚ ਧੂਹ ਹੋਈ | ਵਰਕਰਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ | ਖ਼ਬਰ ਹੈ ਕਿ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਪੁਲਿਸ ਨੇ ਕਈ ਵਰਕਰਾਂ ਨੂੰ ਹਿਰਾਸਤ ‘ਚ ਲਿਆ ਹੈ |

 

ਵਿਦੇਸ਼

Scroll to Top