ਚੰਡੀਗੜ੍ਹ, 18 ਜੁਲਾਈ 2024: ਚੰਡੀਗੜ੍ਹ ‘ਚ ਪ੍ਰੈਸ ਵਾਰਤਾ ਦੌਰਾਨ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਅਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ (Haryana assembly elections) ‘ਆਪ’ ਪਾਰਟੀ ਇਕੱਲਿਆਂ ਹੀ ਸਾਰੀਆਂ 90 ਸੀਟਾਂ ‘ਤੇ ਚੋਣ ਲੜੇਗੀ | ਇਸ ਐਲਾਨ ਨਾਲ ਕਿਤੇ ਨਾ ਕਿਤੇ ਇੰਡੀਆ ਗਠਜੋੜ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ | ਇਸ ਦੌਰਾਨ ਸੰਸਦ ਮੈਂਬਰ ਸੰਦੀਪ ਪਾਠਕ, ਸੰਸਦ ਮੈਂਬਰ ਸੰਜੇ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਰਹੇ |
ਪ੍ਰੈਸ ਵਾਰਤਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਾਰੀਆਂ 90 ਸੀਟਾਂ ‘ਤੇ ਚੋਣ ਲੜਾਂਗੇ। ਐਸਵਾਈਐਲ ਬਾਰੇ ਉਨ੍ਹਾਂ ਕਿਹਾ ਕਿ ਮਾਮਲਾ ਅਜੇ ਸੁਪਰੀਮ ਕੋਰਟ ‘ਚ ਹੈ, ਉਹ ਇਸ ਬਾਰੇ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਸਾਡੀ ਦੋ ਸੂਬਿਆਂ ‘ਚ ਸਰਕਾਰ ਹੈ | ਉਨ੍ਹਾਂ ਕਿਹਾ ਅੱਧਾ ਹਰਿਆਣਾ ਪੰਜਾਬ ਅਤੇ ਦਿੱਲੀ ਨੂੰ ਛੂੰਹਦਾ ਹੈ। ਹਰਿਆਣਾ ਦੇ ਵਾਸੀਆਂ ਬਦਲਾਅ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਦੂਜੀ ਸਿਆਸੀ ਪਾਰਟੀਆਂ ਨੇ ਹਮੇਸ਼ਾ ਲੁੱਟਿਆ ਹੈ | ਅਸੀਂ ਅਧਿਕਾਰਤ ਤੌਰ ‘ਤੇ ਇੱਕ ਰਾਸ਼ਟਰੀ ਪਾਰਟੀ ਬਣ ਗਏ ਜਦੋਂ ਅਸੀਂ ਗੁਜਰਾਤ ‘ਚ 14 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ। ਗੁਜਰਾਤ ਅਤੇ ਗੋਆ ‘ਚ ਸਾਡੇ ਵਿਧਾਇਕ ਹਨ |
ਇਸ ਦੌਰਾਨ ਸੰਦੀਪ ਪਾਠਕ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਗੱਲ ‘ਤੇ ਸ਼ੱਕ ਹੈ ਕਿ ‘ਆਪ’ ਹਰਿਆਣਾ ‘ਚ ਚੋਣਾਂ (Haryana assembly elections) ਕਿਵੇਂ ਲੜੇਗੀ ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ‘ਆਪ’ ਹਰਿਆਣਾ ਚੋਣਾਂ ਜ਼ੋਰਦਾਰ ਢੰਗ ਨਾਲ ਲੜੇਗੀ। ਆਮ ਆਦਮੀ ਪਾਰਟੀ 90 ਸੀਟਾਂ ‘ਤੇ ਚੋਣ ਲੜੇਗੀ |