July 2, 2024 3:33 pm
Article 370

ਆਪ’ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ‘ਤੇ ਧੱਕ ਦਿੱਤਾ ਹੈ, ਆਰਥਿਕਤਾ ਢਹਿ-ਢੇਰੀ: ਤਰੁਣ ਚੁੱਘ

ਨਵਾਂਸ਼ਹਿਰ, 07 ਦਸੰਬਰ 2023: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਪੰਜਾਬ ਨੂੰ ਬੇਮਿਸਾਲ ਸੰਕਟ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਸ਼ਾਸਨ ਵਿੱਚ ਪੰਜਾਬ ਆਰਥਿਕ ਤੌਰ ‘ਤੇ ਟੁੱਟ ਗਿਆ ਹੈ ।ਕਾਨੂੰਨ ਵਿਵਸਥਾ ਵੀ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਈ ਹੈ। ਸੂਬੇ ਵਿੱਚ ਗੈਂਗਸਟਰਾਂ ਲੁਟੇਰਿਆਂ ਦਾ ਬੋਲਬਾਲਾ ਹੈ ।ਦੇਸ਼ ਵਿਰੋਧੀ ਅਨਸਰ ਸਰਹੱਦੀ ਰਾਜ ਵਿੱਚ ਖੁੱਲ੍ਹ ਕੇ ਖੇਡ ਰਹੇ ਹਨ ਜੋ ਕਿ ਇੱਕ ਬਹੁਤ ਹੀ ਗੰਭੀਰ ਰਾਸ਼ਟਰੀ ਚਿੰਤਾ ਹੈ।

ਉਨ੍ਹਾਂ (Tarun Chugh) ਕਿਹਾ ਕਿ ਵਿੱਤੀ ਤੌਰ ‘ਤੇ ਸੂਬਾ ਪਹਿਲਾਂ ਹੀ ਲੱਗਭੱਗ ਚਾਰ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਜਾ ਚੁੱਕਿਆ ਹੈ। ਪੰਜਾਬ ਸਰਕਾਰ ਨੂੰ ਇਸਦੀ ਕੋਈ ਚਿੰਤਾਂ ਨਹੀ ਹੈ।ਸਗੋਂ ਭਗਵੰਤ ਮਾਨ ਸਰਕਾਰ ਬੇਲੋੜੇ ਖ਼ਰਚੇ ਕਰਨ ਵਿੱਚ ਮਸਤ ਹੈ ।ਉਹਨਾਂ ਕਿਹਾ ਭਗਵੰਤ ਮਾਨ ਨੇ ਪੰਜ ਰਾਜਾਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਪੰਜਾਬ ਦਾ ਕਰੋੜਾ ਰੁਪਏ ਖਰਚ ਦਿੱਤੇ ਹਨ ,ਜੋ ਬਹੁਤ ਨਿੰਦਨਯੋਗ ਹੈ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਿੱਤ ਨਵੇਂ ਨਵੇਂ ਕਰਜ਼ੇ ਲੈ ਰਹੀ ਹੈ ।ਜਿਸ ਕਰਕੇ ਕਰਜ਼ਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜੋ ਬਹੁਤ ਗੰਭੀਰ ਚਿੰਤਾਂ ਦਾ ਵਿਸ਼ਾ ਹੈ ।

ਸੂਬੇ ਦੀ ਆਰਥਿਕਤਾ ਦੀਵਾਲੀਆ ਹੋਣ ਦੀ ਕਗਾਰ ‘ਤੇ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਅਮਦਨ ਦੇ ਸਰੋਤਾਂ ਨੂੰ ਇਕੱਠਾ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਫੀਆ ਸਰਕਾਰ ਬਣ ਕੇ ਰਹਿ ਗਈ ਹੈ ਜਿੱਥੇ ਮਾਈਨਿੰਗ ਮਾਫ਼ੀਆਂ ,ਡਰੱਗ ਸਮੱਗਲਰਾਂ ਅਤੇ ਗੈਂਗਸਟਰਾਂ ਦਾ ਰਾਜ ਚਲਦਾ ਹੈ