July 2, 2024 9:23 pm
Aam Aadmi Party

ਲਾਲੀ ਮਜੀਠੀਆ ਅਤੇ ਡਾ: ਬਲਜੀਤ ਕੌਰ ਨੂੰ ਇਨ੍ਹਾਂ ਹਲਕਿਆਂ ਤੋਂ ‘ਆਪ’ ਨੇ ਦਿੱਤੀ ਟਿਕਟ

ਚੰਡੀਗੜ੍ਹ 3 ਜਨਵਰੀ 2022 : ਆਮ ਆਦਮੀ ਪਾਰਟੀ (Aam Aadmi Party) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ‘ਚ ਦੋ ਦਿਨ ਪਹਿਲਾਂ ਪਾਰਟੀ ‘ਚ ਸ਼ਾਮਲ ਹੋਏ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ (Sukhjinder Raj Singh Lali Majithia) ਨੂੰ ਮਜੀਠਾ ਵਿਧਾਨ ਸਭਾ ਤੋਂ ਟਿਕਟ ਦਿੱਤੀ ਗਈ ਹੈ। ਅਕਾਲੀ ਦਲ ਦੇ ਬਿਕਰਮ ਮਜੀਠੀਆ ਇੱਥੋਂ ਦੇ ਵਿਧਾਇਕ ਹਨ। ਪਿਛਲੀ ਵਾਰ ਲਾਲੀ ਮਜੀਠੀਆ ਨੇ ਇੱਥੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ।

ਇਸ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਬੇਟੀ ਡਾ: ਬਲਜੀਤ ਕੌਰ (Baljit Kaur) ਨੂੰ ਵੀ ਮਲੋਟ ਤੋਂ ਟਿਕਟ ਦਿੱਤੀ ਗਈ ਹੈ। ਉਹ ਵੀ ਲਾਲੀ ਮਜੀਠੀਆ ਨਾਲ ਪਾਰਟੀ ‘ਚ ਸ਼ਾਮਲ ਹੋ ਗਈ ਸੀ। ਇਸ ਤੋਂ ਇਲਾਵਾ ‘ਆਪ’ ਨੇ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਵਿਧਾਨ ਸਭਾ ਹਲਕੇ ਤੋਂ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਹੈ।