July 8, 2024 10:47 pm
Pargat Singh

‘ਆਪ’ ਨੂੰ ਜਲੰਧਰ ‘ਚੋਂ ਬੂਥ ਇੰਚਾਰਜ ਤੱਕ ਨਹੀਂ ਮਿਲੇ, ਬਾਹਰੋਂ ਬੰਦੇ ਆ ਕੇ ਸ਼ਰ੍ਹੇਆਮ ਬੂਥਾਂ ‘ਤੇ ਬੈਠੇ ਹਨ: ਪਰਗਟ ਸਿੰਘ

ਚੰਡੀਗੜ੍ਹ, 10 ਮਈ 2023: ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ (Pargat Singh)  ਨੇ ਕਿਹਾ ਕਿ ਪੰਜਾਬ ‘ਚ ਅਜਿਹਾ ਕਦੇ ਨਹੀ ਹੋਇਆ ਜਿਸ ਤਰ੍ਹਾਂ ਦੀ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਲੋਕ ਕਰ ਰਹੇ ਹਨ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ‘ਚੋਂ ਬੂਥ ਇੰਚਾਰਜ ਤੱਕ ਨਹੀਂ ਮਿਲੇ। ਬਠਿੰਡੇ ਜ਼ਿਲ੍ਹੇ ਦੇ ਬੰਦੇ ਗੈਰ-ਕਨੂੰਨੀ ਢੰਗ ਨਾਲ ਫਿਲੌਰ ਵਿੱਚ ਬੂਥ ਇੰਚਾਰਜ ਲਗਾਏ ਹੋਏ ਹਨ। ਕੱਟੜ ਇਮਾਨਦਾਰਾਂ ਦਾ ਇਹ ਹਾਲ ਹੈ । ਉਨ੍ਹਾਂ ਕਿਹਾ ਕਿ ‘ਆਪ’ ਦੇ ਬਾਹਰੋਂ ਬੰਦੇ ਆ ਕੇ ਸ਼ਰ੍ਹੇਆਮ ਬੂਥਾਂ ਤੇ ਬੈਠੇ ਹਨ ਤੇ ਹਰ ਤਰ੍ਹਾਂ ਦੇ ਗਲਤ ਕੰਮ ਕੀਤੇ ਜਾ ਰਹੇ ਹਨ।

AAP

ਇੱਥੇ ਡਰਾਉਣਾ ਮਾਹੌਲ ਬਣ ਗਿਆ ਹੈ। ਲੋਕਾਂ ‘ਤੇ ਦਬਾਅ ਬਣਾਇਆ ਗਿਆ ਹੈ। ਲੋਕਾਂ ਨੂੰ ਬਾਹਰੋਂ ਲਿਆ ਕੇ ਪਿੰਡ ਵਿੱਚ ਰੱਖਿਆ ਗਿਆ ਹੈ। ਪੰਜਾਬੀਆਂ ਨੂੰ ਇਹ ਬਰਦਾਸ਼ਤ ਨਹੀਂ ਹੈ। ਜੇਕਰ ‘ਆਪ’ ਸਰਕਾਰ ਨੇ ਇੱਕ ਇੱਟ ਵੀ ਲਗਾ ਦਿੱਤੀ ਤਾਂ ਲੋਕ ਉਨ੍ਹਾਂ ਨੂੰ ਹੀ ਵੋਟ ਦੇਣਗੇ। ਕਾਂਗਰਸ ਸਰਕਾਰ ਦੇ ਕੰਮ ਵੀ ਰੁਕੇ ਹੋਏ ਸਨ।