ਗੁਜਰਾਤ, 23 ਜੂਨ 2025: ਚਾਰ ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ‘ਆਪ’ ਉਮੀਦਵਾਰ ਗੋਪਾਲ ਇਟਾਲੀਆ (Gopal Italia) ਨੇ ਗੁਜਰਾਤ ਦੀ ਵਿਸਾਵਦਰ ਸੀਟ 17554 ਵੋਟਾਂ ਨਾਲ ਜਿੱਤੀ ਲਈ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਕੀਰਤੀ ਪਟੇਲ ਨੂੰ ਹਰਾ ਦਿੱਤਾ ਹੈ। ਕੀਰਤੀ ਨੂੰ 58388 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ ਕਾਂਗਰਸ ਦੇ ਨਿਤਿਨ ਨੂੰ 5501 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ |
ਇਸਦੇ ਨਾਲ ਹੀ ਕੇਰਲ ‘ਚ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਦੇ ਉਮੀਦਵਾਰ ਆਰਿਆਦਾਨ ਸ਼ੌਕਤ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਸੀਪੀਆਈ (ਐਮ) ਦੇ ਉਮੀਦਵਾਰ ਐਮ. ਸਵਰਾਜ ਨੂੰ 11077 ਵੋਟਾਂ ਨਾਲ ਹਰਾਇਆ।
ਦੂਜੇ ਪਾਸੇ, ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ‘ਤੇ ‘ਆਪ’ ਉਮੀਦਵਾਰ ਅੱਗੇ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ‘ਤੇ ਟੀਐਮਸੀ ਅੱਗੇ ਚੱਲ ਰਹੀ ਹੈ। ਸਾਰੀਆਂ ਪੰਜ ਸੀਟਾਂ ‘ਤੇ 19 ਜੂਨ ਨੂੰ ਵੋਟਿੰਗ ਹੋਈ ਸੀ।
ਪੰਜਾਬ ਦਾ ਲੁਧਿਆਣਾ ਪੱਛਮੀ ਆਮ ਆਦਮੀ ਪਾਰਟੀ (ਆਪ) ਦੇ ਕੋਲ ਸੀ। ‘ਆਪ’ ਨੇ ਲੁਧਿਆਣਾ ਪੱਛਮੀ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜੇਕਰ ਅਰੋੜਾ ਵਿਧਾਇਕ ਬਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਰਾਜ ਸਭਾ ਸੀਟ ਛੱਡਣੀ ਪਵੇਗੀ, ਜਿਸ ਕਾਰਨ ਇਹ ਸੀਟ ਖਾਲੀ ਹੋ ਜਾਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ‘ਆਪ’ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜ ਸਕਦੀ ਹੈ।
Read More: By Election Result: 5 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਜਾਣੋ ਕਿਹੜਾ ਉਮੀਦਵਾਰ ਅੱਗੇ ?