Site icon TheUnmute.com

“ਆਪ” ਦੇ ਉਮੀਦਵਾਰ ਆਸ਼ੂ ਬੰਗੜ ਨੇ ਦਿੱਤਾ ਅਸਤੀਫਾ, ਲਗਾਏ ਇਹ ਦੋਸ਼

ਚੰਡੀਗੜ੍ਹ, 17 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਵੱਡਾ ਝਟਕਾ ਲੱਗਾ ਹੈ। ਫਿਰੋਜ਼ਪੁਰ ਦੇਹਾਤ ਤੋਂ ਪਾਰਟੀ ਦੇ ਐਲਾਨੇ ਉਮੀਦਵਾਰ ਆਸ਼ੂ ਬੰਗੜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਫ਼ਿਰੋਜ਼ਪੁਰ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਕਿ ਦਿੱਲੀ ਤੋਂ ਆਏ ਆਬਜ਼ਰਵਰ ਬੇਰਹਿਮ ਵਤੀਰਾ ਕਰਦੇ ਹਨ |

ਉਨ੍ਹਾਂ ‘ਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਲੰਟੀਅਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ‘ਤੇ ਦੋਸ਼ ਲਾਉਂਦਿਆਂ ਬੰਗੜ ਨੇ ਕਿਹਾ ਕਿ ਚੱਢਾ ‘ਆਪ’ ਨੂੰ ਇਕ ਕੰਪਨੀ ਵਾਂਗ ਚਲਾ ਰਹੇ ਹਨ। ਦਿੱਲੀ ਦੇ ‘ਆਪ’ ਆਗੂਆਂ ਦੀ ਬੋਲੀ ਸਹੀ ਨਹੀਂ ਹੈ। ਅਗਲੀ ਬੈਠਕ ਵਿੱਚ ਆਮ ਆਦਮੀ ਪਾਰਟੀ ਦੇ ਭੇਦ ਖੋਲ੍ਹਾਂਗਾ। ਹੁਣ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ।

Exit mobile version