26 ਫਰਵਰੀ 2025: ਪੰਜਾਬ (punjab) ਵਿੱਚ ਇੱਕ ਵਾਰ ਫਿਰ ਉਪ ਚੋਣਾਂ ਹੋਣ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਪੱਛਮੀ(Ludhiana West) ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਉਪ ਚੋਣ ਲਈ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਸ ਸਬੰਧੀ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ (candidate) ਦਾ ਐਲਾਨ ਕਰ ਦਿੱਤਾ ਹੈ। ‘ਆਪ’ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਸੰਜੀਵ ਅਰੋੜਾ (sanjeev arora) ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਇਲਾਕੇ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਸੀਟ ਲੁਧਿਆਣਾ (ludhiana) ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ (MLA Gurpreet Gogi) ਦੀ ਮੌਤ ਤੋਂ ਬਾਅਦ ਖਾਲੀ ਹੋਈ ਹੈ। ਚੋਣ ਕਮਿਸ਼ਨ (Election Commission) ਜਲਦੀ ਹੀ ਇਸ ਸੀਟ ‘ਤੇ ਉਪ ਚੋਣ ਕਰਵਾਏਗਾ। ਪੱਛਮੀ ਹਲਕੇ ਵਿੱਚ ਉਪ ਚੋਣ ਨੂੰ ਲੈ ਕੇ ਸਿਆਸਤਦਾਨ ਸਰਗਰਮ ਹੋ ਗਏ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਸੀਟ (seat) ‘ਤੇ ਚੁਣਿਆ ਗਿਆ ਨਵਾਂ ਵਿਧਾਇਕ ਲਗਭਗ ਡੇਢ ਸਾਲ ਤੱਕ ਕੰਮ ਕਰ ਸਕੇਗਾ।
Read More: ਸੂਰਜ ਦੇਵਤਾ ਅੱਜ ਬੱਦਲਾਂ ਦੀ ਚਾਦਰ ‘ਚ ਲਿਪਟੇ, ਬੱਦਲਾਂ ਨਾਲ ਖੇਡ ਰਹੇ ਲੁਕਣਮੀਟੀ