July 7, 2024 12:56 pm
MP Sanjay Singh

MP ਸੰਜੇ ਸਿੰਘ ਦੇ ਘਰ ‘ਤੇ ਛਾਪੇਮਾਰੀ ‘ਤੇ ਭੜਕੀ ਆਪ, ਆਖਿਆ- ਅਡਾਨੀ ਮੁੱਦਾ ਚੁੱਕਣ ਕਾਰਨ ਹੋਈ ਕਾਰਵਾਈ

ਚੰਡੀਗੜ੍ਹ, 04 ਅਕਤੂਬਰ 2023: ਆਬਕਾਰੀ ਨੀਤੀ ਮਾਮਲੇ ‘ਚ ਅੱਜ ਦਿੱਲੀ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਬੁੱਧਵਾਰ ਯਾਨੀ ਅੱਜ ਸਵੇਰੇ ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਸੰਜੇ ਸਿੰਘ (MP Sanjay Singh) ਦੇ ਘਰ ਪਹੁੰਚੀ। ਈਡੀ ਦੀ ਟੀਮ ਸਵੇਰੇ ਸੱਤ ਵਜੇ ਉਨ੍ਹਾਂ ਦੇ ਘਰ ਪਹੁੰਚੀ, ਜਿੱਥੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਜਾਂਚ ਕੀਤੀ । ਇਸ ਬਾਰੇ ‘ਆਪ’ ਸੰਸਦ ਮੈਂਬਰ ਨੇ ਖੁਦ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਸਾਲ ਮਈ ਮਹੀਨੇ ਵਿੱਚ ਵੀ ਈਡੀ ਨੇ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ ਸੀ। ਉਸ ਸਮੇਂ ਉਸ ਦੇ ਸਾਥੀਆਂ ਦੇ ਘਰਾਂ ਅਤੇ ਦਫਤਰਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਆਮ ਆਦਮੀ ਪਾਰਟੀ ਦੀ ਬੁਲਾਰਾ ਰੀਨਾ ਗੁਪਤਾ ਨੇ ਕਿਹਾ ਕਿ ਅਧਿਕਾਰੀਆਂ ਨੇ ਕਿਹਾ ਕਿ ਈਡੀ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੇ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ, “ਸੰਜੇ ਸਿੰਘ (MP Sanjay Singh) ਅਡਾਨੀ ਮੁੱਦੇ ‘ਤੇ ਸਵਾਲ ਉਠਾਉਂਦੇ ਰਹੇ ਹਨ ਅਤੇ ਇਸੇ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀਆਂ ਨੂੰ ਪਹਿਲਾਂ ਵੀ ਕੁਝ ਨਹੀਂ ਮਿਲਿਆ ਅਤੇ ਅੱਜ ਵੀ ਕੁਝ ਨਹੀਂ ਮਿਲੇਗਾ। ਏਜੰਸੀਆਂ ਨੇ ਪਹਿਲਾਂ ਕੱਲ੍ਹ ਕੁਝ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਸੰਜੇ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ।

ਇਸ ਦੌਰਾਨ ਸੰਜੇ ਸਿੰਘ ਦੇ ਪਿਤਾ ਦਿਨੇਸ਼ ਸਿੰਘ ਨੇ ਕਿਹਾ ਕਿ ਉਹ ਈਡੀ ਨੂੰ ਸਹਿਯੋਗ ਕਰ ਰਹੇ ਹਨ। ਦਿਨੇਸ਼ ਸਿੰਘ ਨੇ ਕਿਹਾ, “ਈਡੀ ਆਪਣਾ ਕੰਮ ਕਰ ਰਹੀ ਹੈ। ਮੈਨੂੰ ਸਹੀ ਸਮਾਂ ਨਹੀਂ ਪਤਾ, ਪਰ ਉਹ ਸਵੇਰੇ 7.30 ਵਜੇ ਤੋਂ ਛਾਪੇਮਾਰੀ ਕਰਨ ਲਈ ਆਏ ਸਨ। ਮੈਂ ਈਡੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੇਰ ਰਾਤ ਤੱਕ ਛਾਪੇਮਾਰੀ ਕਰ ਸਕਦੇ ਹਨ, ਅਸੀਂ ਇਹ ਨਹੀਂ ਚਾਹੁੰਦੇ “ਉਹ ਬਾਰ ਬਾਰ ਆਉਣ।”