ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ – ਹਰਚੰਦ ਸਿੰਘ ਬਰਸਟ

ਸੂਬਾ ਜਨਰਲ ਸਕੱਤਰ ਨੇ ਦਿੱਲੀ ਦੇ ਵਿਧਾਨਸਭਾ ਹਲਕਾ ਕਾਲਕਾਜੀ ਵਿੱਚ ਕੀਤਾ ਪ੍ਰਚਾਰ, ਕਿਹਾ – ਲੋਕਾਂ ਵੱਲੋਂ ‘ਆਪ’ ਨੂੰ ਮਿਲ ਰਿਹਾ ਹੈ ਪਿਆਰ ਅਤੇ ਸਾਥ

ਪਟਿਆਲਾ, 4 ਫਰਵਰੀ, 2025 – ਆਮ ਆਦਮੀ (Aam Aadmi Party) ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ (Harchand Singh Burst) ਨੇ ਦਾਅਵਾ ਕੀਤਾ ਕਿ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਸਾਫ਼-ਸੁਥਰਾ ਪ੍ਰਸ਼ਾਸਨ ਦੇ ਕੇ ਲੋਕਾਂ ਵਿੱਚ ਵਿਸ਼ਵਾਸ ਬਣਾਇਆ ਹੈ। ਬਰਸਟ ਨੇ ਕਿਹਾ ਕਿ ‘ਆਪ’ ਨੂੰ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਸਾਥ ਇਹ ਦਰਸਾਉਂਦਾ ਹੈ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਤੱਕ ਜੋ ਕਿਹਾ, ਉਹ ਕਰਕੇ ਦਿਖਾਇਆ ਹੈ ਅਤੇ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਤੇ ਸਿਰਫ਼ ਵਿਕਾਸ ਦੀ ਹੀ ਗੱਲ ਕਰਦੀ ਹੈ।

ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਪਿਛਲੇ 10 ਸਾਲਾਂ ਵਿੱਚ ਦਿੱਲੀ ਨਿਵਾਸੀਆਂ ਦੀ ਬੁਨਿਆਦੀ ਸਹੂਲਤਾਂ ਅਤੇ ਵਿਕਾਸ ਲਈ ਅਹਿਮ ਨੀਤੀਆਂ ਤਿਆਰ ਕਰਕੇ ਲੋਕਾਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸਿਹਤ, ਸਿੱਖਿਆ, ਫਰੀ ਬਿਜਲੀ, ਪਾਣੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਤੋਂ ਲੋਕ ਬਹੁਤ ਖੁਸ਼ ਹਨ ਅਤੇ 5 ਫ਼ਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਸਰਕਾਰ ਬਣਾਵੇਗੀ।

ਸੂਬਾ ਜਨਰਲ ਸਕੱਤਰ ਵੱਲੋਂ ‘ਆਪ’ ਵਲੰਟਿਅਰਾਂ ਦੇ ਨਾਲ ਵਿਧਾਨਸਭਾ ਹਲਕਾ ਕਾਲਕਾਜੀ ਵਿੱਚ ਮੁੱਖ ਮੰਤਰੀ ਆਤਿਸ਼ੀ, ਜੋ ਕਿ ਕਾਲਕਾਜੀ ਤੋਂ ‘ਆਪ’ ਦੀ ਉਮੀਦਵਾਰ ਹਨ, ਦੇ ਪੱਖ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਪਾਰਕਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਗਿਆ ਅਤੇ ‘ਆਪ’ ਸਰਕਾਰ ਵੱਲੋਂ ਦਿੱਲੀ ਅਤੇ ਪੰਜਾਬ ਵਿੱਚ ਕੀਤੇ ਗਏ ਮਿਸਾਲੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਸੁਮਨਦੀਪ ਕੌਰ ਜੁਆਇੰਟ ਸਕੱਤਰ ਵਿਧਾਨਸਭਾ ਮਹਿਲਾ ਵਿੰਗ ਕਾਲਕਾਜੀ, ਸਾਗਰ, ਰਿਤੂ, ਗੌਰੀ, ਕੰਚਨ, ਰਜਨੀ ਸੰਧੂ, ਪਰਵੀਨ, ਸੁਨੀਲ ਚੌਧਰੀ, ਸੰਦੀਪ ਪਵਾਰ, ਰਾਹੁਲ, ਰਿਤੂ ਨਰੂਲਾ, ਕੰਚਨ ਗੁਲਾਟੀ, ਅਨੂ, ਪੂਜਾ, ਰਣਜੀਤ, ਜਸਪ੍ਰੀਤ, ਦੀਪਾ, ਆਰਤੀ, ਸਾਇਰਾ, ਸਾਜਿਦਾ, ਸੋਨੂੰ, ਅੰਸ਼ੁਲਾ, ਸੁਮਨ ਸ਼ਰਮਾ, ਈਸ਼ਵਰ ਭਾਰਦਵਾਜ, ਜੋਤੀ, ਅਨਿਲ ਸਮੇਤ ਹੋਰ ਵੀ ਵਲੰਟਿਅਰ ਮੌਜੂਦ ਰਹੇ।

Read More: ਪੰਜਾਬ ਸਰਕਾਰ ਨੇ 22.68 ਲੱਖ ਬਜ਼ੁਰਗਾਂ ਨੂੰ 3368.89 ਕਰੋੜ ਰੁਪਏ ਪੈਨਸ਼ਨ ਰਾਸ਼ੀ ਵੰਡੀ: ਡਾ. ਬਲਜੀਤ ਕੌਰ

Scroll to Top