6 ਨਵੰਬਰ 2025: ਅੱਜ ਆਮ ਆਦਮੀ ਪਾਰਟੀ (Aam Aadmi Party) ਦਾ ਵਫ਼ਦ ਗਵਰਨਰ ਨਾਲ ਮੁਲਾਕਾਤ ਕਰੇਗਾ| ਦੱਸ ਦੇਈਏ ਕਿ ਇਸ ਮੁਲਾਕਾਤ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰਾਂ ਦਾ ਵਫ਼ਦ ਵੀ ਨਾਲ ਮੌਜੂਦ ਰਹੇਗਾ| ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਸੈਨੇਟ ‘ਤੇ ਸਿੰਡੀਕੇਟ ਭੰਗ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਹੋਵੇਗੀ| ਦੱਸ ਦੇਈਏ ਕਿ ਇਸ ਵਫ਼ਦ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ।
ਮਿਲੀ ਜਾਣਕਰੀ ਮੁਤਾਬਿਕ ਦੱਸ ਦੇਈਏ ਕਿ ਉਨ੍ਹਾਂ ਦੇ ਨਾਲ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਦਿਨੇਸ਼ ਚੱਢਾ, ਗੋਲਡੀ ਕੰਬੋਜ ਅਤੇ ਦਵਿੰਦਰ ਸਿੰਘ ਲਾਡੀ, ਅਤੇ ਪੰਜਾਬ ਯੂਨੀਵਰਸਿਟੀ ਸੈਨੇਟ ਮੈਂਬਰ ਰਵਿੰਦਰ ਸਿੰਘ ਧਾਲੀਵਾਲ ਅਤੇ ਆਈ.ਪੀ. ਸਿੱਧੂ ਮੌਜੂਦ ਹੋਣਗੇ।
Read More: ਆਪ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’, ਪਟਿਆਲਾ ਤੋਂ ਸ਼ੁਰੂ ਹੋ ਅੰਮ੍ਰਿਤਸਰ ਜਾਏਗੀ




