Baljit Singh Channi

ਮੋਗਾ ਨਗਰ-ਨਿਗਮ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਸਰਬਸੰਮਤੀ ਨਾਲ ਬਣੇ ਮੇਅਰ

ਚੰਡੀਗੜ੍ਹ , 21 ਅਗਸਤ, 2023: ਮੋਗਾ ਨਗਰ ਨਿਗਮ ‘ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ । ਆਮ ਆਦਮੀ ਪਾਰਟੀ ਵੱਲੋਂ ਬਲਜੀਤ ਸਿੰਘ ਚੰਨੀ (Baljit Singh Channi) ਮੋਗਾ ਦੇ ਨਵੇਂ ਮੇਅਰ ਬਣੇ ਹਨ। ਜਿਕਰਯੋਗ ਹੈ ਕਿ ਮੋਗਾ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰਾਂ ਵਿੱਚੋਂ 42 ਕੌਂਸਲਰਾਂ ਨੇ ਬਲਜੀਤ ਸਿੰਘ ਚੰਨੀ ਦਾ ਸਮਰਥਨ ਕੀਤਾ ਹੈ । ਦੂਜੇ ਪਾਸੇ ਇਸ ਵੋਟਿੰਗ ਦੌਰਾਨ ਅੱਠ ਕੌਂਸਲਰ ਗੈਰ-ਹਾਜ਼ਰ ਰਹੇ। ਇਸ ਤੋਂ ਬਾਅਦ ਬਲਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ ਗਿਆ ਹੈ ।

ਨਵੇਂ ਮੇਅਰ ਬਲਜੀਤ ਸਿੰਘ ਚੰਨੀ (Baljit Singh Channi) ਵਾਰਡ ਨੰਬਰ 8 ਤੋਂ ਕੌਂਸਲਰ ਹਨ। ਉਨ੍ਹਾਂ ਨੇ 2021 ਦੀਆਂ ਨਿਗਮ ਚੋਣਾਂ ਆਮ ਆਦਮੀ ਦੇ ਚੋਣ ਨਿਸ਼ਾਨ ‘ਤੇ ਲੜੀਆਂ ਸਨ। ਬਲਜੀਤ ਚੰਨੀ ਸਮਾਜ ਸੇਵੀ ਹਨ ਤੇ ਗੱਡੀਆਂ ਦੀ ਮੁਰੰਮਤ ਦਾ ਕੰਮ ਵੀ ਕਰਦੇ ਹਨ। ਇਸ ਦੌਰਾਨ ਮਿੰਨੀ ਸਕੱਤਰੇਤ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਲਈ ਡਿਵੀਜ਼ਨਲ ਕਮਿਸ਼ਨਰ ਉਥੇ ਮੌਜੂਦ ਰਹੇ ।

Scroll to Top