ਚੰਡੀਗੜ੍ਹ, 22 ਫ਼ਰਵਰੀ 2023: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਵੋਟਿੰਗ ਖਤਮ ਹੋ ਗਈ ਹੈ | ਆਮ ਆਦਮੀ ਪਾਰਟੀ ਦੀ ਮੇਅਰ ਅਹੁਦੇ ਦੀ ਉਮੀਦਵਾਰ ਡਾਕਟਰ ਸ਼ੈਲੀ ਓਬਰਾਏ (Dr. Shelly Oberoi) ਨੇ ਮੇਅਰ ਚੋਣ ਜਿੱਤ ਲਈ ਹੈ। ਸ਼ੈਲੀ ਓਬਰਾਏ ਨੂੰ 150 ਅਤੇ ਭਾਜਪਾ ਦੀ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ ਹਨ ।
ਇਸਦੇ ਨਾਲ ਹੀ ਇਸ ਵਿੱਚ ਵਾਰਡ 47, 188, 189, 213, 227, 234, 245, 186 ਦੇ ਕੌਂਸਲਰਾਂ ਨੇ ਵੋਟ ਨਹੀਂ ਪਾਈ। ਇਹ ਸਾਰੇ ਕਾਂਗਰਸ ਦੇ ਕੌਂਸਲਰ ਹਨ। ਆਮ ਆਦਮੀ ਪਾਰਟੀ ਦੇ ਕੌਂਸਲਰ ਦਲ ਦੇ ਆਗੂ ਮੁਕੇਸ਼ ਗੋਇਲ ਨੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਡਿਪਟੀ ਮੇਅਰ ਦੀ ਚੋਣ ਇੱਕੋ ਸਮੇਂ ਦੂਜੇ ਬੈਲਟ ਬਾਕਸ ਵਿੱਚ ਕਰਵਾਉਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਮਾਂ ਬਚੇਗਾ, ਫਿਲਹਾਲ ਇਸ ’ਤੇ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਈ |
ਮੇਅਰ ਦੀ ਚੋਣ ਤੋਂ ਬਾਅਦ ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ 6 ਮੈਂਬਰਾਂ ਦੀ ਚੋਣ ਹੋਵੇਗੀ। ਇਸ ਚੋਣ ਦੀ ਪ੍ਰਧਾਨਗੀ ਮੇਅਰ ਕਰਨਗੇ। MCD ਦੀ ਸਥਾਈ ਕਮੇਟੀ ਵਿੱਚ ਕੁੱਲ 18 ਮੈਂਬਰ ਹਨ। ਇਨ੍ਹਾਂ ਵਿੱਚੋਂ 6 ਮੈਂਬਰਾਂ ਦੀ ਚੋਣ ਅੱਜ ਹਾਊਸ ਵਿੱਚ ਹੋਵੇਗੀ, ਬਾਕੀ ਰਹਿੰਦੇ 12 ਮੈਂਬਰ 12 ਜ਼ੋਨਾਂ ਤੋਂ ਚੁਣੇ ਜਾਣਗੇ, ਇਹ ਚੋਣ ਬਾਅਦ ਵਿੱਚ ਹੋਵੇਗੀ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਫੈਸਲਾ ਦਿੱਤਾ ਸੀ ਕਿ ਦਿੱਲੀ ਦੇ ਉੱਪ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਗਏ ਮੈਂਬਰ ਮੇਅਰ ਚੋਣਾਂ ਵਿੱਚ ਵੋਟ ਨਹੀਂ ਪਾ ਸਕਣਗੇ।