14 ਸਤੰਬਰ 2024: ਸਰਕਾਰ ਨੇ ਮੁਫਤ ਆਧਾਰ ਅਪਡੇਟ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਲਈ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਸ ਨੂੰ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਆਧਾਰ ਅਪਡੇਟ ਕਰਨ ਦੀ ਆਖਰੀ ਤਰੀਕ 14 ਸਤੰਬਰ ਸੀ ਪਰ ਹੁਣ ਸਰਕਾਰ ਨੇ ਇਕ ਵਾਰ ਫਿਰ ਰਾਹਤ ਦਿੱਤੀ ਹੈ, ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ। ਦਰਅਸਲ, 10 ਸਾਲ ਤੋਂ ਪੁਰਾਣੇ ਸਾਰੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ 10 ਸਾਲ ਤੋਂ ਪੁਰਾਣਾ ਆਧਾਰ ਕਾਰਡ ਹੈ, ਤਾਂ ਤੁਹਾਨੂੰ ਇਸ ਨੂੰ ਅਪਡੇਟ ਕਰਨਾ ਹੋਵੇਗਾ।
ਯੂਆਈਡੀਏਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ ਕਿ UIDAI ਨੇ ਮੁਫਤ ਔਨਲਾਈਨ ਦਸਤਾਵੇਜ਼ ਅਪਲੋਡ ਸਹੂਲਤ ਨੂੰ 14 ਦਸੰਬਰ 2024 ਤੱਕ ਵਧਾ ਦਿੱਤਾ ਹੈ। ਇਹ ਮੁਫਤ ਸੇਵਾ ਸਿਰਫ myAadhaar ਪੋਰਟਲ ‘ਤੇ ਉਪਲਬਧ ਹੈ। UIDAI ਲੋਕਾਂ ਨੂੰ ਆਪਣੇ ਆਧਾਰ ‘ਚ ਦਸਤਾਵੇਜ਼ਾਂ ਨੂੰ ਅਪਡੇਟ ਰੱਖਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ
ਆਧਾਰ ਅਪਡੇਟ ਲਈ, ਤੁਹਾਨੂੰ ਦੋ ਮਹੱਤਵਪੂਰਨ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਪਹਿਲਾ ਪਛਾਣ ਪੱਤਰ ਅਤੇ ਦੂਜਾ ਪਤੇ (Address) ਦਾ ਸਬੂਤ। ਆਮ ਤੌਰ ‘ਤੇ ਆਧਾਰ ਅਪਡੇਟ ਲਈ ਆਧਾਰ ਕੇਂਦਰ ‘ਤੇ 50 ਰੁਪਏ ਦੀ ਫੀਸ ਵਸੂਲੀ ਜਾਂਦੀ ਹੈ ਪਰ UIDAI ਮੁਤਾਬਕ ਇਹ ਸੇਵਾ 14 ਜੂਨ ਤੱਕ ਮੁਫਤ ਹੈ। ਤੁਸੀਂ ਪਛਾਣ ਦੇ ਸਬੂਤ ਵਜੋਂ ਪੈਨ ਕਾਰਡ ਅਤੇ ਪਤੇ ਲਈ ਵੋਟਰ ਕਾਰਡ ਦੇ ਸਕਦੇ ਹੋ।
ਮੋਬਾਈਲ ਜਾਂ ਲੈਪਟਾਪ ਤੋਂ UIDAI ਦੀ ਵੈੱਬਸਾਈਟ ‘ਤੇ ਜਾਓ। ਇਸ ਤੋਂ ਬਾਅਦ ਅਪਡੇਟ ਆਧਾਰ ਦੇ ਆਪਸ਼ਨ ‘ਤੇ ਕਲਿੱਕ ਕਰੋ। ਹੁਣ ਆਧਾਰ ਨੰਬਰ ਦਰਜ ਕਰਕੇ OTP ਰਾਹੀਂ ਲੌਗਇਨ ਕਰੋ। ਇਸ ਤੋਂ ਬਾਅਦ ਦਸਤਾਵੇਜ਼ ਅਪਡੇਟ ‘ਤੇ ਕਲਿੱਕ ਕਰੋ ਅਤੇ ਵੈਰੀਫਾਈ ਕਰੋ।
ਹੁਣ ਹੇਠਾਂ ਦਿੱਤੀ ਡਰਾਪ ਲਿਸਟ ਵਿੱਚੋਂ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ। ਹੁਣ ਸਬਮਿਟ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਇੱਕ ਬੇਨਤੀ ਨੰਬਰ ਮਿਲੇਗਾ ਅਤੇ ਫਾਰਮ ਜਮ੍ਹਾਂ ਹੋ ਜਾਵੇਗਾ। ਤੁਸੀਂ ਬੇਨਤੀ ਨੰਬਰ ਤੋਂ ਅਪਡੇਟ ਦੀ ਸਥਿਤੀ ਦੀ ਜਾਂਚ ਕਰਨ ਦੇ ਯੋਗ ਵੀ ਹੋਵੋਗੇ। ਕੁਝ ਦਿਨਾਂ ਬਾਅਦ ਤੁਹਾਡਾ ਆਧਾਰ ਅਪਡੇਟ ਹੋ ਜਾਵੇਗਾ।