June 28, 2024 3:21 pm
ਅੱਗ

ਅੰਮ੍ਰਿਤਸਰ ਦੇ ਗੋਬਿੰਦ ਨਗਰ ‘ਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਲਗਾਈ ਅੱਗ

ਅੰਮ੍ਰਿਤਸਰ , 29 ਨਵੰਬਰ 2023: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਇੱਕ ਨੌਜਵਾਨ ਵੱਲੋਂ ਪਰਿਵਾਰਕ ਤਕਰਾਰ ਦੇ ਚੱਲਦੇ ਆਪਣੇ ਆਪ ਨੂੰ ਅੱਗ ਲਗਾ ਲਈ, ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਸ਼ਰਾਬ ਪੀ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ | ਨੌਜਵਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ |

ਪੀੜਿਤ ਦੀ ਘਰਵਾਲੀ ਪ੍ਰਮੀਤ ਕੌਰ ਦਾ ਕਹਿਣਾ ਹੈ ਕਿ 8 ਸਾਲ ਉਸਦੇ ਵਿਆਹ ਨੂੰ ਹੋ ਗਏ ਹਨ ਅਤੇ ਸ਼ਰਾਬ ਪੀਣੀ ਜ਼ਿਆਦਾ ਸ਼ੁਰੂ ਕਰ ਦਿੱਤੀ, ਜਿਸਦੀ ਵਜ੍ਹਾ ਨਾਲ ਘਰ ਦੇ ‘ਚ ਕਲੇਸ਼ ਜ਼ਿਆਦਾ ਹੋ ਗਿਆ ਸੀ ਅਤੇ ਉਸਦੇ ਘਰਵਾਲੇ ਨੇ ਕਲੇਸ਼ ਦੇ ਚੱਲਦੇ ਆਪਣੇ ਆਪ ਨੂੰ ਅੱਗ ਲਗਾ ਲਈ | ਉਹ ਪਿਛਕੇ 8 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਮੇਰੇ ਘਰਵਾਲੇ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੱਚਿਆ ਦੇ ਸਾਹਮਣੇਂ ਹੀ ਇਹ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸਨ ਅੱਜ ਵੀ ਜਿਆਦਾ ਸ਼ਰਾਬ ਪੀ ਕੇ ਆਏ ਤੇ ਆਪਣੇ ਆਪ ਨੂੰ ਬਾਹਰ ਜਾ ਕੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਸ ਸੰਬੰਧੀ ਸੂਚਨਾ ਮਿਲੀ ਸੀ, ਪੁਲਿਸ ਨੇ ਦੱਸਿਆ ਕਿ ਪੀੜਤ ਦੀ ਘਰਵਾਲੀ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਰਹੇ ਸੀ ਤੇ ਉਹਦਾ ਘੜਵਾਲਾ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ | ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।