Jalandhar police

ਨਾਭਾ ‘ਚ ਜਿੰਮ ਚਲਾਉਣ ਵਾਲਾ ਨੌਜਵਾਨ 100 ਗ੍ਰਾਮ ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ 7 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ

ਨਾਭਾ, 03 ਦਸੰਬਰ 2023: ਨਾਭਾ (Nabha) ‘ਚ ਜਿੰਮ ਚਲਾਉਣ ਵਾਲੇ ਜਿੰਮੀ ਨਾਂ ਦਾ ਨੌਜਵਾਨ ਜਿਸ ‘ਤੇ ਆਪਣੇ ਹੀ ਜਿੰਮ ਵਿੱਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਦਾ ਦੋਸ਼ ਹੈ । ਉਸਨੂੰ ਨਾਭਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਵਰੁਨ ਸ਼ਰਮਾ ਐਸ ਐਸ ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਸਮਗਲਰਾਂ ਖਿਲਾਫ ਵਿੱਡੀ ਗਈ ਸਪੈਸ਼ਲ ਮੁਹੰਮ ਤਹਿਤ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਨਾਭਾ ਦੀ ਅਗਵਾਈ ਹੇਠ ਉਹਨਾ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਹੀਕਲਾ ਦੀ ਚੈਕਿੰਗ ਸਬੰਧੀ ਨਾਭਾ ਤੋਂ ਮਲੇਰਕੋਟਲਾ ਰੋਡ ਵੱਲ ਸੂਆ ਪੁੱਲੀ ਪਿੰਡ ਗਲਵੱਟੀ ਪਾਸ ਬੈਰੀਗੇਟਿੰਗ ਕਰਕੇ ਨਾਕਾ ਲਗਾਇਆ ਹੋਇਆ ਸੀ ਤਾਂ ਨਾਕਾਬੰਦੀ ਦੌਰਾਨ ਸ਼ੱਕੀ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮਲੇਰਕੋਟਲਾ ਸਾਇਡ ਤੋਂ ਇੱਕ ਹੋਂਡਾ ਸਿਟੀ ਗੱਡੀ ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ। ਜ਼ੋ ਕਾਫੀ ਤੇਜੀ ਨਾਲ ਨਾਕੇ ਪਰ ਬੈਰੀਗੇਟ ਪਾਸ ਆਕੇ ਰੁੱਕੀ।

ਗੱਡੀ ਨੂੰ ਇੱਕ ਮੋਨਾ ਨੌਜਵਾਨ ਵਿਅਕਤੀ ਚਲਾ ਰਿਹਾ ਸੀ ਉਕਤ ਕਾਰ ਨੂੰ ਰੋਕਿਆ ਅਤੇ ਜਦੋਂ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਗੱਡੀ ਦੀ ਕੰਡਕਟਰ ਸਾਇਡ ਵਾਲੀ ਸੀਟ ਪਰ ਇੱਕ ਵੱਡਾ ਮੋਮੀ ਲਿਫਾਫਾ ਜਿਸਦਾ ਮੂੰਹ ਖੁੱਲਾ ਪਿਆ ਸੀ ਬ੍ਰਾਮਦ ਹੋਇਆ ,ਮੋਮੀ ਲਿਫਾਫਾ ਨੂੰ ਚੈਕ ਕੀਤਾ ਤਾਂ ਮੋਮੀ ਲਿਫਾਫਾ ਵਿੱਚੋਂ ਕੁੱਲ 3000 ਨਸ਼ੀਲੀਆ ਗੋਲੀਆਂ ਬਰਾਮਦ ਹੋਈਆ ਅਤੇ ਉਸੇ ਮੋਮੀ ਲਿਫਾਫਾ ਵਿੱਚੋਂ 500/500 ਰੁਪਏ ਦੇ ਨੋਟ ਕੁੱਲ 07 ਲੱਖ ਰੁਪਏ ਡਰੱਗ ਮਨੀ ਦੇ ਇੰਡੀਅਨ ਕਰੰਸੀ ਨੋਟ ਬਰਾਮਦ ਹੋਏ। ਫਿਰ ਥਾਣੇ: ਹਰਵਿੰਦਰ ਸਿੰਘ ਨੇ ਗੱਡੀ ਦੇ ਡੇਸ਼ਬੋਰਡ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਵਿੱਚੋਂ ਚਿੱਟਾ (ਹੈਰੋਇਨ) ਕੁੱਲ 100 ਗ੍ਰਾਮ ਅਤੇ ਕਾਲੇ ਰੰਗ ਦਾ ਮੋਬਾਇਲ ਟਾਇਪ ਕੰਡਾ ਵੀ ਬਰਾਮਦ ਹੋਇਆ।

ਜਿਸ ਪਰ ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਨਾਭਾ (Nabha)ਬਰ ਖ਼ਿਲਾਫ਼ ਹਨੀਸ਼ ਵਰਮਾ ਉਰਫ ਜਿੰਮੀ ਪੁੱਤਰ ਰਤਨ ਲਾਲ ਵਾਸੀ ਮਕਾਨ ਨੰਬਰ 360 ਹੀਰਾ ਇੰਨਕਲੇਵ (ਪੁੱਡਾ) ਨਾਭਾ ਦੇ ਦਰਜ ਰਜਿਸਟਰ ਕੀਤਾ ਗਿਆ।

ਮੁਢਲੀ ਪੁੱਛ-ਗਿੱਛ ਪਰ ਦੋਸ਼ੀ ਨੇ ਦੱਸਿਆ ਕਿ ਉਹ ਪੰਜਾਬੀ ਬਾਗ ਵਿਖੇ ਪਿਛਲੇ ਡੇਡ ਸਾਲ ਤੋ ਕਲੱਬ 34 ਨਾਮ ਦਾ ਜਿੰਮ ਚਲਾਉਂਦਾ ਹੈ।ਜਿਸ ਪਰ ਪਹਿਲਾ ਵੀ ਸਾਲ 2019 ਵਿੱਚ ਥਾਣਾ ਕੋਤਵਾਲੀ ਨਾਭਾ ਵਿਖੇ ਮੁਕੱਦਮਾ ਨੰ: 45 ਐਨ.ਡੀ.ਪੀ.ਐਸ ਐਕਟ ਦਰਜ ਹੋਇਆ ਸੀ ਅਤੇ ਉਸ ਪਾਸੋਂ 3850 ਨਸ਼ੀਲੀਆ ਗੋਲੀਆ ਅਤੇ 456 ਟੀਕੇ ਬ੍ਰਾਮਦ ਹੋਏ ਸਨ। ਜਿਸ ਨੇ ਪੁੱਛ-ਗਿੱਛ ‘ਚ ਇਹ ਵੀ ਦੱਸਿਆ ਕਿ ਉਸ ਦਾ ਭਰਾ ਰਜੀਵ ਕੁਮਾਰ ਜਿਸ’ਤੇ ਵੱਖ ਵੱਖ ਥਣਿਆ ਵਿੱਚ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮੇ ਦਰਜ ਹਨ ਅਤੇ ਉਹ ਇਸ ਸਮੇ ਕਰਨਾਲ ਜੇਲ੍ਹ ਵਿੱਚ ਬੰਦ ਹੈ। ਇਹ ਮੁਲਜ਼ਮ ਇਹ ਸਮਾਨ ਕਿੱਥੋ ਲੈ ਕਰ ਆਇਆ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਣਾ ਸੀ ਸਬੰਧੀ ਤਫਤੀਸ਼ ਜਾਰੀ ਹੈ ।

ਰਿਕਵਰੀ:- 1. 1200 ਨਸ਼ੀਲੀਆ ਗੋਲੀਆ ਟਰਾਮਾਡੋਲ
2. 3000 ਨਸ਼ੀਲੀਆ ਗੋਲੀਆ ਐਲਪਰਾਜਲਿਮ
3. 07 ਲੱਖ ਰੁਪਏ ਡਰੱਗ ਮਨੀ
4. ਕਾਰ ਹੋਂਡਾ ਸਿਟੀ ਨੰਬਰੀ HR 26 CT 5375 ਰੰਗ ਚਿੱਟਾ
5.ਮੋਬਾਇਲ ਟਾਇਪ ਨਸ਼ਾ ਤੋਲਣ ਵਾਲਾ ਕੰਡਾ

Scroll to Top