ਵੱਡਿਆ ਗਲਾ

ਮਾਂ ਨਾਲ ਮੰਦਰ ‘ਚ ਮੱਥਾ ਟੇਕਣ ਆਈ ਕੁੜੀ ਦਾ ਇਕ ਨੌਜਵਾਨ ਨੇ ਵੱਡਿਆ ਗਲਾ

ਫਾਜ਼ਿਲਕਾ, 11 ਸਤੰਬਰ 2023: ਪੁਰਾਣੀ ਫਾਜ਼ਿਲਕਾ ਰੋਡ ‘ਤੇ ਸਥਿਤ ਜੌਹੜੀ ਮੰਦਿਰ ‘ਚ ਮਾਤਾ ਦੇ ਨਾਲ ਮੱਥਾ ਟੇਕਣ ਆਈ ਕੁੜੀ ਦਾ ਮੰਦਰ ‘ਚ ਲੁਕੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਸਦਾ ਗਲਾ ਵੱਢ ਦਿੱਤਾ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੰਭੀਰ, ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਈਦਗਾਹ ਬਸਤੀ ਦੀ ਰਹਿਣ ਵਾਲੀ ਕੁੜੀ ਆਪਣੀ ਮਾਂ ਨਾਲ ਜੌਹੜੀ ਮੰਦਰ ‘ਚ ਮੱਥਾ ਟੇਕਣ ਆਈ ਸੀ ਤਾਂ ਇਸੇ ਦੌਰਾਨ ਮੰਦਰ ਦੇ ਬਾਗ ‘ਚ ਲੁਕੇ ਇਕ ਨੌਜਵਾਨ ਨੇ ਕੁੜੀ ਨੂੰ ਘੇਰ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਉਸ ਦੇ ਗਲੇ ‘ਤੇ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ | ਇਸਤੋਂ ਬਾਅਦ ਨੌਜਵਾਨ ਘਟਨਾ ਸਥਾਨ ਤੋਂ ਭੱਜ ਗਿਆ |

ਇਸ ਦੌਰਾਨ ਕੁੜੀ ਓਥੇ ਹੀ ਤੜਪਣ ਲੱਗ ਪਈ ਅਤੇ ਘਟਨਾ ਸਥਾਨ ‘ਤੇ ਖੂਨ ਹੀ ਖੂਨ ਹੀ ਹੋ ਗਿਆ । ਬੱਚੀ ਦੀ ਮਾਂ ਨੇ ਗੁਆਂਢੀਆਂ ਦੀ ਮੱਦਦ ਨਾਲ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਅਤੇ ਪਰਿਵਾਰ ਵਾਲੇ ਉਸ ਨੂੰ ਸ੍ਰੀ ਗੰਗਾਨਗਰ ਲੈ ਗਏ।

ਇਸ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਰੁਣ ਮੁੰਡਨ ਅਤੇ ਥਾਣਾ ਇੰਚਾਰਜ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਜਾਂਚ ਸ਼ੁਰੂ ਕੀਤੀ। ਇੱਥੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਲੜਕੀ ਗਊਸ਼ਾਲਾ ਰੋਡ ‘ਤੇ ਇਕ ਸ਼ੋਅਰੂਮ ‘ਤੇ ਕੰਮ ਕਰਦੀ ਸੀ ਅਤੇ ਇਕ ਲੜਕਾ ਉਸ ਨੂੰ ਪਿਛਲੇ ਦੋ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਬਾਰੇ ਸ਼ੋਅਰੂਮ ਮਾਲਕ ਨੇ ਕੁੜੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਸੀ |

Scroll to Top