ਬਟਾਲਾ, 15 ਮਾਰਚ 2024: ਬੀਤੀ ਦੇਰ ਰਾਤ ਬਟਾਲਾ (Batala) ਦੇ ਗੁਰੂ ਨਾਨਕ ਨਗਰ ‘ਚ ਮਾਮੂਲੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ | ਮਿਲੀ ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਨੇ ਕਿਰਚ ਮਾਰ ਕੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ | ਮ੍ਰਿਤਕ ਨੌਜਵਾਨ ਪਛਾਣ ਹਸਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਦਿੱਤੀ ਹੈ |
ਜਨਵਰੀ 18, 2025 2:27 ਬਾਃ ਦੁਃ