June 28, 2024 5:23 pm
Canada

ਸੰਗਰੂਰ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸੰਗਰੂਰ, 25 ਨਵੰਬਰ 2023: ਕੈਨੇਡਾ (Canada) ਤੋਂ ਇੱਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆ ਆਈ ਹੈ | ਸੰਗਰੂਰ ਦੇ ਮਨਿੰਦਰ ਨਾਂ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।

ਮ੍ਰਿਤਕ ਨੌਜਵਾਨ ਦੇ ਦੋਸਤ ਨੇ ਦੱਸਿਆ ਕਿ ਆਪਣੇ ਤਿੰਨ ਕਿੱਲੇ ਜ਼ਮੀਨ ਵੇਚ ਮਨਿੰਦਰ ਸਿੰਘ ਕੈਨੇਡਾ (Canada) ਕੁਝ ਸਮਾਂ ਪਹਿਲਾਂ ਹੀ ਗਿਆ ਸੀ | ਜਿਸ ਤੋਂ ਬਾਅਦ ਉਸ ਦੇ ਛੋਟੇ ਭਰਾ ਨੇ ਵੀ ਕੈਨੇਡਾ ਜਾਣਾ ਸੀ ਪਰ ਇਸ ਮੰਦਭਾਗੀ ਖ਼ਬਰ ਦੇ ਨਾਲ ਪੂਰੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ | ਮਨਿੰਦਰ ਸਿੰਘ ਆਪਣੇ ਘਰ ਦੇ ਸੁਪਨੇ ਪੂਰੇ ਕਰਨ ਦੇ ਲਈ ਕੈਨੇਡਾ ਗਿਆ ਸੀ |