ਚੰਡੀਗੜ੍ਹ, 03 ਜੂਨ 2024: ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਅੱਜ ਚੋਣ ਕਮਿਸ਼ਨ (Election Commission) ਨੇ ਪ੍ਰੈਸ ਕਾਨਫਰੰਸ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਸੀਈਸੀ ਨੇ ਦੱਸਿਆ ਕਿ ਇਸ ਵਾਰ ਬੀਬੀਆਂ ਨੇ ਵੋਟਿੰਗ ‘ਚ ਵੱਧ-ਚੜ ਕੇ ਹਿੱਸਾ ਲਿਆ ਹੈ |
ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਵਾਰ 31 ਕਰੋੜ ਬੀਬੀਆਂ ਨੇ ਵੋਟ ਪਾਈ ਹੈ, ਜੋ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਵੋਟ ਪਾਉਣ ਦਾ ਵੀ ਰਿਕਾਰਡ ਬਣਾਇਆ ਗਿਆ ਹੈ।
ਸੀਈਸੀ (Election Commission) ਨੇ ਕਿਹਾ ਕਿ ਭਾਰਤ ਨੇ ਲੋਕ ਸਭਾ ਚੋਣਾਂ ਵਿੱਚ 31 ਕਰੋੜ 20 ਲੱਖ ਬੀਬੀਆਂ ਸਮੇਤ 64 ਕਰੋੜ 20 ਵੋਟਰਾਂ ਦੀ ਸ਼ਮੂਲੀਅਤ ਨਾਲ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਹ ਅੰਕੜਾ ਜੀ-7 ਦੇਸ਼ਾਂ ਦੇ ਵੋਟਰਾਂ ਨਾਲੋਂ 1.5 ਗੁਣਾ ਅਤੇ ਯੂਰਪੀ ਸੰਘ ਦੇ 27 ਦੇਸ਼ਾਂ ਦੇ ਵੋਟਰਾਂ ਨਾਲੋਂ 2.5 ਗੁਣਾ ਹੈ।