July 4, 2024 3:04 pm
workshop

ਪ੍ਰਧਾਨ ਮੰਤਰੀ ਸਵਾਨਿਧੀ ਸਕੀਮ ਅਧੀਨ ਸਟ੍ਰੀਟ ਵੈਂਡਰਾਂ ਨੂੰ ਆਰਥਿਕ ਲਾਭ ਦੇਣ ਹਿੱਤ ਵਰਕਸ਼ਾਪ ਕਰਵਾਈ

ਐਸ.ਏ.ਐਸ.ਨਗਰ, 30 ਅਗਸਤ, 2023: ਪ੍ਰਧਾਨ ਮੰਤਰੀ ਸਵਾਨਿਧੀ ਸਕੀਮ (Pradhan Mantri Swanidhi Scheme) ਅਧੀਨ ਸਟ੍ਰੀਟ ਵੈਂਡਰਾਂ ਨੂੰ ਆਰਥਿਕ ਲਾਭ ਦੇਣ ਹਿਤ ਪੀ.ਐਨ.ਬੀ. ਲੀਡ ਜ਼ਿਲ੍ਹਾ ਬੈਂਕ ਦੁਆਰਾ ਐਸ ਐਲ ਬੀ ਸੀ ਪੰਜਾਬ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਨਗਰ ਨਿਗਮ ਦਫ਼ਤਰ ਮੋਹਾਲੀ ਵਿਖੇ ਇੱਕ ਦਿਨ ਦੀ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਸਰਕਾਰ ਦੀ ਲੋਕ ਹਿਤ ਯੋਜਨਾ ਨੂੰ ਅੱਗੇ ਵਧਾ ਕੇ ਸਟ੍ਰੀਟ ਵੈਂਡਰਾਂ ਦੇ ਆਰਥਿਕ ਵਿਕਾਸ ਲਈ ਕਿਫਾਇਤੀ ਕਰਜ਼ੇ ਤੱਕ ਸੁਚਾਰੂ ਪਹੁੰਚ ਯਕੀਨੀ ਬਣਾਉਣਾ ਸੀ। ਜਾਣਕਾਰੀ ਦਿੰਦਿਆਂ ਚੀਫ਼ ਲੀਡ ਜਿਲ੍ਹਾ ਮੈਨੇਜਰ ਮੋਹਾਲੀ, ਐਮ ਕੇ ਭਾਰਦਵਾਜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਤਹਿਤ ਦੇਸ਼ ਭਰ ਵਿੱਚ 38 ਲੱਖ ਤੋਂ ਵੱਧ ਸਟ੍ਰੀਟ ਵਿਕਰੇਤਾਵਾਂ ਨੂੰ 6000 ਕਰੋੜ ਰੁਪਏ ਦੇ ਕਰਜ਼ ਵੰਡੇ ਗਏ ਹਨ।

ਵਰਕਸ਼ਾਪ ਦੌਰਾਨ ਉਨ੍ਹਾਂ ਸਟ੍ਰੀਟ ਵੈਂਡਰਾਂ ਨੂੰ ਵੀ ਮਾਨਤਾ ਦਿੱਤੀ ਅਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸ਼ਲਾਘਾਯੋਗ ਰਿਣ ਇਤਿਹਾਸ ਦਾ ਰਿਕਾਰਡ ਦਿਖਾਇਆ ਹੈ ਅਤੇ ਡਿਜੀਟਲ ਲੈਣ-ਦੇਣ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਬੈਂਕ ਅਧਿਕਾਰੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਪ੍ਰਧਾਨ ਮੰਤਰੀ ਸਵਾਨਿਧੀ ਕਰਜ਼ਿਆਂ ਨੂੰ ਸੋਰਸਿੰਗ, ਮਨਜ਼ੂਰੀ ਅਤੇ ਵੰਡਣ ਵਿੱਚ ਦਿਖਾਈ ਕਾਰਗੁਜ਼ਾਰੀ ਲਈ ਇਨਾਮ ਦਿੱਤਾ ਗਿਆ। ਸਮਾਰੋਹ ਦੌਰਾਨ 70-80 ਤੋਂ ਵੱਧ ਸਟ੍ਰੀਟ ਵਿਕਰੇਤਾਵਾਂ ਨੂੰ ਮਾਨਤਾ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।

Pradhan Mantri Swanidhi Scheme

ਐਲ.ਡੀ.ਐਮ ਮੋਹਾਲੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਵੱਲੋਂ ਪ੍ਰਧਾਨ ਮੰਤਰੀ ਸਵਾਨਿਧੀ ਦੇ ਈ ਪੋਰਟਲ ਦੀ ਸ਼ੁਰੂਆਤ ਕਰਨ ਬਾਰੇ ਦੱਸਿਆ ਗਿਆ । ਇਹ ਪੋਰਟਲ ਕਰਜ਼ੇ ਦੀ ਪ੍ਰਵਾਨਗੀ ਲਈ ਬੈਂਕਾਂ ਚ ਨਿੱਜੀ ਤੌਰ ਤੇ ਜਾਣ ਦੀ ਲੋੜ ਨੂੰ ਖਤਮ ਕਰਦਾ ਹੈ। ਸਟ੍ਰੀਟ ਵੈਂਡਰ ਹੁਣ ਈ ਸਵਨਿਧੀ ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਹਨ, ਅਤੇ ਕਰਜ਼ੇ ਦੀ ਰਕਮ ਸਿਰਫ਼ 5-6 ਮਿੰਟਾਂ ਵਿੱਚ ਵੰਡ ਦਿੱਤੀ ਜਾਵੇਗੀ।

ਨਵਜੋਤ ਕੌਰ, ਕਮਿਸ਼ਨਰ, ਐਮ.ਸੀ. ਮੋਹਾਲੀ, ਕਿਰਨ ਸ਼ਰਮਾ, ਸੰਯੁਕਤ ਕਮਿਸ਼ਨਰ, ਮਨਪ੍ਰੀਤ ਸਿੱਧੂ, ਸਹਾਇਕ ਕਮਿਸ਼ਨਰ, ਰੰਜੀਵ ਕੁਮਾਰ, ਸਕੱਤਰ ਐਮ.ਸੀ. ਮੁਹਾਲੀ, ਪਰਵੀਨ ਕੁਮਾਰ ਗੁਗਲਾਨੀ, ਡੀ.ਜੀ.ਐਮ. ਐਸ.ਐਲ.ਬੀ.ਸੀ. ਪੰਜਾਬ, ਰੀਟਾ ਜੁਨੇਜਾ, ਡੀ.ਜੀ.ਐਮ ਸਰਕਲ ਹੈਡ ਮੋਹਾਲੀ, ਅਮਨਦੀਪ ਸਿੰਘ ਡਾਇਰੈਕਟਰ ਪੀ ਐਨ ਬੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਮੋਹਾਲੀ, ਕਮਲ ਤਨੇਜਾ, ਪ੍ਰਤੀਨਿਧੀ ਐਸ ਐਲ ਬੀ ਸੀ ਪੰਜਾਬ, ਅਵਤਾਰ ਕਲਸੀਆ, ਸੁਪਰਡੈਂਟ ਐਮ ਸੀ ਮੋਹਾਲੀ ਅਤੇ ਵੱਖ ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਿੰਗ ਅਫ਼ਸਰ ਅਤੇ ਪ੍ਰਮੁੱਖ ਬੈਂਕਾਂ ਜਿਵੇਂ ਕਿ ਪੀ.ਐਨ.ਬੀ., ਐਸ.ਬੀ.ਆਈ., ਬੀ.ਓ.ਬੀ., ਯੂ.ਬੀ.ਆਈ., ਕੇਨਰਾ ਬੈਂਕ, ਇੰਡੀਅਨ ਬੈਂਕ, ਪੀ.ਐਸ.ਬੀ. ਅਤੇ ਯੂ.ਬੀ.ਆਈ. ਦੇ ਸ਼ਾਖਾ ਮੁਖੀ ਵੀ ਮੀਟਿੰਗ ਵਿੱਚ ਹਾਜ਼ਰ ਸਨ।