July 3, 2024 1:04 am
Sri Darbar sahib

Punjab News: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਬੀਬੀ ਨੇ ਕੀਤਾ ਯੋਗਾ, ਬਾਅਦ ‘ਚ ਗਲਤੀ ਲਈ ਮੰਗੀ ਮੁਆਫ਼ੀ

ਚੰਡੀਗੜ੍ਹ, 22 ਜੂਨ, 2024: ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਯੋਗਾ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ (Sri Darbar sahib) ਦੀ ਪਰਿਕਰਮਾ ‘ਚ ਇੱਕ ਬੀਬੀ ਵੱਲੋਂ ਯੋਗਾ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਬਾਅਦ ਵਿਵਾਦ ਛਿੜ ਗਿਆ | ਇਸਦੇ ਨਾਲ ਹੀ ਸਿੱਖ ਸੰਗਤਾਂ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ | ਯੋਗਾ ਕਰਨ ਵਾਲੀ ਬੀਬੀ ਦਾ ਨਾਂ ਅਰਚਨਾ ਮਕਬਾਨਾ ਹੈ | ਇਸਤੋਂ ਬਾਅਦ ਉਕਤ ਬੀਬੀ ਅਰਚਨਾ ਨੇ ਪਾਣੀ ਗਲਤੀ ਲਈ ਮੁਆਫ਼ੀ ਮੰਗ ਲਈ ਹੈ |

ਇਸ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ, ਉਨ੍ਹਾਂ ਕਿਹਾ ਕਿ ਇਸ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ | ਦਰਅਸਲ, ਉਕਤ ਬੀਬੀ ਨੇ ਯੋਗਾ ਕਰਦੀ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀਆਂ ਸਨ ਅਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਭਖ ਗਿਆ ਸੀ |