ਕਪੂਰਥਲਾ , 10 ਅਗਸਤ, 2023: ਜ਼ਿਲ੍ਹਾ ਕਪੂਰਥਲਾ ਵਿਖੇ ਸੜਕ ਹਾਦਸੇ (Accident) ਦੌਰਾਨ ਇੱਕ ਬੀਬੀ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ 41 ਸਾਲਾ ਜੋਗਿੰਦਰ ਕੌਰ ਵਾਸੀ ਪਿੰਡ ਸੰਗੋਜਲਾ ਵਜੋਂ ਹੋਈ ਹੈ |
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਮ੍ਰਿਤਕਾ ਜਿਵੇਂ ਹੀ ਘਰ ਤੋਂ ਬਾਹਰ ਨਿਕਲੀ ਤਾਂ ਤੇਜ਼ ਰਫ਼ਤਾਰ ਸੜਕ ਤੋਂ ਲੰਘਦੇ ਟਰੈਕਟਰ ਚਾਲਕ ਨੇ ਉਸ ਨੂੰ ਦਰੜ ਦਿੱਤਾ ਅਤੇ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਹੈ |
ਘਟਨਾ (Accident) ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੇ ਥਾਣਾ ਢਿੱਲਵਾਂ ਮੁਖੀ ਬਲਵੀਰ ਸਿੰਘ ਨੇ ਰੋਹ ਵਿੱਚ ਆਏ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ | ਜਿਨ੍ਹਾ ਵੱਲੋਂ ਮ੍ਰਿਤਕ ਬੀਬੀ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ | ਥਾਣਾ ਮੁਖੀ ਨੇ ਦੱਸਿਆ ਕਿ ਸੀ.ਸੀ.ਟੀ.ਵੀ ਫੋਟੋਜ਼ ਦੇ ਅਧਾਰ ‘ਤੇ ਟਰੈਕਟਰ ਚਾਲਕ ਦੀ ਪਹਿਚਾਣ ਕਰਕੇ ਮਹਿਜ਼ ਕੁੱਝ ਘੰਟਿਆਂ ਵਿੱਚ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਦੱਸ ਦਈਏ ਕਿ ਰਾਜੀਨਾਮੇ ਨੂੰ ਲੈ ਕੇ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਚੱਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ |