Activa

ਪੁੱਤ ਨੂੰ ਸਕੂਲ ਛੱਡਣ ਜਾ ਰਹੀ ਐਕਟਿਵਾ ਸਵਾਰ ਔਰਤ ਨੂੰ ਟਰੱਕ ਨੇ ਮਾਰੀ ਟੱਕਰ, 6 ਸਾਲਾ ਬੱਚੇ ਦੀ ਮੌਤ

ਚੰਡੀਗੜ੍ਹ, 12 ਮਈ 2023: ਪੰਜਾਬ ਦੇ ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ‘ਤੇ ਵਰਧਮਾਨ ਪਾਰਕ ਨੇੜੇ ਐਕਟਿਵਾ (Activa) ਸਵਾਰ ਮਾਂ-ਪੁੱਤ ਨੂੰ ਇੱਕ ਸਰੀਏ ਨਾਲ ਲੱਦੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਔਰਤ ਆਪਣੇ ਪੁੱਤ ਨੂੰ ਸਕੂਲ ਛੱਡਣ ਜਾ ਰਹੀ ਸੀ। ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।

ਜ਼ਖਮੀ ਔਰਤ ਦੀ ਪਛਾਣ ਮੋਨਿਕਾ ਵਜੋਂ ਹੋਈ ਹੈ। ਸ਼ੁੱਕਰਵਾਰ ਸਵੇਰੇ ਉਹ ਨਰਸਰੀ ਕਲਾਸ ‘ਚ ਪੜ੍ਹਦੇ ਆਪਣੇ ਪੁੱਤ ਵਿਵਾਨ (6) ਨੂੰ ਸਕੂਟੀ ‘ਤੇ ਨਰਾਇਣ ਸਕੂਲ ਛੱਡਣ ਜਾ ਰਹੀ ਸੀ। ਮੋਨਿਕਾ ਇੱਕ ਪ੍ਰਾਈਵੇਟ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਵੀ ਹੈ। ਜਿਵੇਂ ਹੀ ਉਹ ਵਰਧਮਾਨ ਪਾਰਕ ਨੇੜੇ ਪਹੁੰਚੀ ਤਾਂ ਸਰੀਏ ਨਾਲ ਭਰੇ ਟਰੱਕ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਤੋਂ ਬਾਅਦ ਐਕਟਿਵਾ (Activa) ਕਾਫੀ ਦੂਰ ਜਾ ਡਿੱਗੀ। ਵਿਵਾਨ ਦੇ ਸਿਰ ‘ਤੇ ਟਰੱਕ ਦਾ ਟਾਇਰ ਚੜ ਗਿਆ ਜਿਸ ਕਾਰਨ ਉਸਦੀ ਮੌਕੇ ‘ਤੇ ਮੌਤ ਹੋ ਗਈ | ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਲੋਕਾਂ ਨੇ ਦੋਸ਼ੀ ਡਰਾਈਵਰ ਨੂੰ ਥਾਣਾ ਜਮਾਲਪੁਰ ਦੇ ਹਵਾਲੇ ਕਰ ਦਿੱਤਾ ਹੈ । ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਵਿਵਾਨ ਦੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।

Scroll to Top