ਮੋਹਾਲੀ, 14 ਮਈ 2023: ਡਾ: ਅਗਰਵਾਲ ਅੱਖਾਂ ਦੇ ਹਸਪਤਾਲ ਦੀ ਯੂਨਿਟ “ਜੇ.ਪੀ. ਆਈ ਹਸਪਤਾਲ” ਨੇ ਅੱਖਾਂ ਦਾਨ ਨੂੰ ਉਤਸ਼ਾਹਿਤ ਕਰਨ ਅਤੇ ਅੰਨ੍ਹੇਪਣ ਨੂੰ ਰੋਕਣ ਲਈ ਅੱਜ ਸਵੇਰੇ ਮੋਹਾਲੀ ਵਿਖੇ 5 ਕਿਲੋਮੀਟਰ ਦੀ ਵਾਕਾਥੌਨ ਦਾ ਆਯੋਜਨ ਕੀਤਾ। ਟ੍ਰਾਈਸਿਟੀ ਦੇ ਵੱਖ-ਵੱਖ ਖੇਤਰਾਂ ਅਤੇ ਹਰ ਉਮਰ ਵਰਗ ਦੇ ਪ੍ਰਤੀਭਾਗੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ ਅਤੇ ਨੇਕ ਕਾਰਜ ਲਈ ਭਾਰੀ ਉਤਸ਼ਾਹ ਦਿਖਾਇਆ।
ਵਾਕਾਥੌਨ ਸਵੇਰੇ 6:00 ਵਜੇ ਜੇ.ਪੀ.ਆਈ ਹਸਪਤਾਲ, 35 ਫੇਜ਼ 7 ਮੁਹਾਲੀ ਤੋਂ ਫੇਜ਼ 7 ਮਾਰਕੀਟ ਪਾਰਕਿੰਗ ਏਰੀਆ ਤੱਕ ਸ਼ੁਰੂ ਹੋਈ। ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ., ਆਈ.ਜੀ.ਪੀ., ਕਮਿਸ਼ਨਰ, ਪੰਜਾਬ ਪੁਲਿਸ), ਸ੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ., ਡਿਪਟੀ ਕਮਿਸ਼ਨਰ, ਮੋਹਾਲੀ), ਹਸਪਤਾਲ ਤੋਂ ਡਾ: ਜਤਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਨਾਲ, ਹਿੱਸਾ ਲਿਆ।
ਪੰਜਾਬੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ, ਜਸਵਿੰਦਰ ਭੱਲਾ ਅਤੇ ਗੁਰਵਿੰਦਰ ਕੌਰ ਨੇ ਨਾ ਸਿਰਫ ਸਹਿਯੋਗ ਦਿੱਤਾ, ਸਗੋਂ ਅੱਖਾਂ ਦਾਨ ਜਾਗਰੂਕਤਾ ਵਾਕ ਲਈ ਉਨ੍ਹਾਂ ਨਾਲ ਆ ਕੇ ਸ਼ਾਮਲ ਹੋਏ। ਅੰਤ ਵਿੱਚ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ., ਆਈ.ਜੀ.ਪੀ., ਕਮਿਸ਼ਨਰ, ਪੰਜਾਬ ਪੁਲਿਸ), ਸ੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ., ਡਿਪਟੀ ਕਮਿਸ਼ਨਰ, ਮੋਹਾਲੀ), ਡਾ: ਜਤਿੰਦਰ ਸਿੰਘ ਨੇ ਅੱਖਾ ਦਾਨ ਕਰਨ ਲਈ ਸਭ ਨੂੰ ਪ੍ਰੋਤਸਾਹਿਤ ਕੀਤਾ।




