June 30, 2024 2:57 am
West Indies

West Indies: ਟੀ-20 ਵਿਸ਼ਵ ਕੱਪ 2024 ‘ਚ ਵੈਸਟਇੰਡੀਜ਼ ਟੀਮ ਦੇ ਨਾਂ ਦਰਜ ਹੋਇਆ ਅਨੋਖਾ ਵਿਸ਼ਵ ਰਿਕਾਰਡ

ਚੰਡੀਗੜ, 24 ਜੂਨ 2024: ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਮੈਚ ‘ਚ ਦੱਖਣੀ ਅਫਰੀਕਾ (South Africa) ਨੇ ਮੇਜ਼ਬਾਨ ਵੈਸਟਇੰਡੀਜ਼ (West Indies) ਨੂੰ ਹਰਾ ਕੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ | ਇਸ ਹਾਰ ਨਾਲ ਮੇਜ਼ਬਾਨ ਵੈਸਟਇੰਡੀਜ਼ ਟੀ-20 ਵਿਸ਼ਵ ਕੱਪ 2024 ‘ਚੋਂ ਬਾਹਰ ਹੋ ਗਈ ਹੈ |

ਪਰ ਟੀ-20 ਵਿਸ਼ਵ ਕੱਪ ‘ਚ ਮਿਲੀ ਹਾਰ ਦੇ ਬਾਵਜੂਦ ਵੈਸਟਇੰਡੀਜ਼ (West Indies) ਦੀ ਟੀਮ ਦੇ ਨਾਂ ਇੱਕ ਵਿਸ਼ਵ ਰਿਕਾਰਡ ਦਰਜ ਹੋਇਆ ਹੈ | ਵੈਸਟਇੰਡੀਜ਼ ਟੀਮ ਇਸ ਟੀ-20 ਵਿਸ਼ਵ ਕੱਪ 2024 ‘ਚ ਸਭ ਤੋਂ ਵੱਧ 62 ਛੱਕੇ ਲਗਾਉਣ ਵਾਲੀ ਟੀਮ ਬਣ ਗਈ ਹੈ | ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨਾਲ ਖੇਡੇ ਮੈਚ ‘ਚ 7 ਛੱਕੇ ਜੜੇ ਹਨ | ਇਸ ਤੋਂ ਪਹਿਲਾਂ ਇਹ ਅਨੋਖਾ ਰਿਕਾਰਡ ਆਸਟ੍ਰੇਲੀਆ ਟੀਮ ਦੇ ਨਾਂ ਸੀ | ਆਸਟ੍ਰੇਲੀਆ ਟੀਮ ਨੇ 2010 ਦੇ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵੱਧ 57 ਛੱਕੇ ਜੜੇ ਸਨ |