Kapurthala

ਗੜਸ਼ੰਕਰ ਨੇੜੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਖੱਡ ‘ਚ ਡਿੱਗਿਆ, 3 ਜਣਿਆਂ ਦੀ ਮੌਤ ਤੇ ਕਈ ਜ਼ਖਮੀ

ਚੰਡੀਗੜ੍ਹ, 11 ਜੂਨ, 2024: ਹੁਸ਼ਿਆਰਪੁਰ ਦੇ ਗੜਸ਼ੰਕਰ ਨੇੜੇ ਸ਼ਰਧਾਲੂਆਂ ਨਾਲ ਭਰੇ ਇੱਕ ਟਰੱਕ ਨਾਲ ਹਾਦਸਾ ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਕਿ ਧਾਰਮਿਕ ਸਮਾਗਮ ਤੋਂ ਵਾਪਸ ਆ ਰਿਹਾ ਟਰੱਕ ਖੁਲਾਰਗੜ੍ਹ ਅਤੇ ਗੜਸ਼ੰਕਰ ਦੇ ਵਿਚਾਲੇ ਬੇਕਾਬੂ ਹੋ ਗਿਆ ਅਤੇ ਕਰੀਬ 15 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ | ਹਾਦਸੇ ‘ਚ 3 ਜਣਿਆਂ ਦੀ ਮੌਤ ਹੋਈ ਗਈ ਅਤੇ 50 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ | ਇਹ ਸ਼ਰਧਾਲੂ ਬਨੂੜ ਅਧੀਨ ਪਿੰਡ ਉੜਦਣ ਦੇ ਦੱਸੇ ਜਾ ਰਹੇ ਹਨ |

ਮਿਲੀ ਜਾਣਕਾਰੀ ਮੁਤਾਬਕ ਇਹ ਸ਼ਰਧਾਲੂ ਗੁਰਦੁਆਰਾ ਚਰਨ ਗੰਗਾ ਸਾਹਿਬ ਵਿਖੇ ਕੱਲ੍ਹ ਬਾਬਾ ਸਵਰਨ ਦਾਸ ਦੇ ਬਰਸੀ ਸਮਾਗਮ ‘ਚ ਸ਼ਾਮਲ ਹੋਣ ਗਏ ਸਨ | ਜ਼ਖ਼ਮੀਆਂ ਦਾ ਗੜ੍ਹਸ਼ੰਕਰ ਦੇ ਹਸਪਤਾਲ ਅਤੇ ਪੀਜੀਆਈ ਇਲਾਜ਼ ਚੱਲ ਰਿਹਾ ਹੈ |

Scroll to Top