ਚੰਡੀਗੜ੍ਹ, ਪੰਜਾਬ, 27 ਅਪ੍ਰੈਲ 2024: ਪੰਜਾਬ ‘ਚ ਮੌਸਮ ਬਦਲ ਰਿਹਾ ਹੈ, ਜਿਸਦੇ ਚੱਲਦੇ ਕਈ ਥਾਵਾਂ ‘ਤੇ ਮੀਂਹ ਪਿਆ | ਇਸ ਦੌਰਾਨ ਅਬੋਹਰ ਵਿੱਚ ਹਲਕੀ ਬਰਸਾਤ ਦੌਰਾਨ ਪਿੰਡ ਬਹਾਵਾਲਾ ਵਿੱਚ ਇੱਕ ਦਰੱਖਤ ਉੱਤੇ ਅਸਮਾਨੀ ਬਿਜਲੀ ਡਿੱਗ ਗਈ। ਜਿਸ ਕਾਰਨ ਦਰੱਖਤ ਦੋ ਹਿੱਸਿਆਂ ਵਿੱਚ ਟੁੱਟ ਗਿਆ, ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਦੇਰ ਰਾਤ ਇਕ ਖੇਤ ‘ਚ ਲਗਾਏ ਇੱਕ ਦਰੱਖਤ ‘ਤੇ ਅਚਾਨਕ ਬਿਜਲੀ ਡਿੱਗ ਗਈ, ਜਿਸ ਕਾਰਨ ਦਰੱਖਤ ਦੇ ਦੋ ਹਿੱਸੇ ਹੋ ਗਏ। ਜਦੋਂ ਸਵੇਰੇ ਖੇਤ ਮਾਲਕ ਅਤੇ ਆਸ-ਪਾਸ ਦੇ ਕਿਸਾਨ ਮੌਕੇ ’ਤੇ ਗਏ ਤਾਂ ਦੇਖਿਆ ਕਿ ਬਿਜਲੀ ਡਿੱਗਣ ਕਾਰਨ ਦਰੱਖਤ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ | ਰਾਹਤ ਦੀ ਗੱਲ ਹੈ ਕਿ ਨੇੜੇ ਹੀ ਕਣਕ ਦੀ ਫ਼ਸਲ ਖੜ੍ਹੀ ਸੀ, ਜਿਸ ਨੂੰ ਅੱਗ ਲੱਗ ਸਕਦੀ ਸੀ, ਜੇਕਰ ਕਣਕ ਨੂੰ ਬਿਜਲੀ ਕਾਰਨ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।