July 4, 2024 8:23 pm
accident

ਆਗਰਾ-ਦਿੱਲੀ ਹਾਈਵੇਅ ‘ਤੇ ਬਰਾਤੀਆਂ ਨਾਲ ਭਰੀ ਟ੍ਰੈਵਲਰ ਦੀ ਟਰੱਕ ਨਾਲ ਟੱਕਰ, 4 ਜਣਿਆਂ ਦੀ ਮੌਤ

ਚੰਡੀਗੜ੍ਹ, 29 ਨਵੰਬਰ 2023: ਆਗਰਾ-ਦਿੱਲੀ ਹਾਈਵੇਅ (Agra-Delhi highway) ‘ਤੇ ਮੰਗਲਵਾਰ ਦੇਰ ਰਾਤ 12 ਵਜੇ ਇਕ ਦਰਦਨਾਕ ਹਾਦਸਾ ਵਾਪਰਿਆ। ਪਲਵਲ ਤੋਂ ਛਾਤਾ ਇਲਾਕੇ ਤੋਂ ਵਿਆਹ ਦੀ ਬਰਾਤ ਉਮਰਾਇਆ ਪਿੰਡ ਆਈ ਸੀ। ਵਾਪਸ ਵੇਲੇ ਹਾਈਵੇਅ ’ਤੇ ਕੋਸੀਕਲਾਂ ਨੇੜੇ ਟਰੈਵਲਰ ਦੇ ਪਿੱਛੇ ਤੋਂ ਆ ਰਹੇ ਟਰੱਕ ਨਾਲ ਟਕਰਾਉਣ ਕਾਰਨ ਟਰੈਵਲਰ ’ਚ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਜ਼ਖ਼ਮੀ ਹੋ ਗਏ।

ਇਨ੍ਹਾਂ ਵਿੱਚ ਪਲਵਲ ਦੇ ਔਰੰਗਾਬਾਦ ਗੋਪਾਲਗੜ੍ਹ ਵਾਸੀ ਧਰੁਵ, ਚੁੰਨੀਲਾਲ, ਸ਼ਿਆਮ ਅਤੇ ਦਲਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਸਵਾਰ ਯਾਤਰੀ ਮੋਹਿਤ, ਰੋਹਨ, ਉਸ ਦੇ ਪਿਤਾ ਰੋਹਤਾਸ਼ ਅਤੇ ਨਵੀਨ ਜ਼ਖਮੀ ਹੋ ਗਏ। ਪੁਲਿਸ ਨੇ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।