ਚੰਡੀਗੜ੍ਹ, 29 ਜੂਨ 2023: ਦੱਖਣੀ ਕੈਲੀਫੋਰਨੀਆ (California) ਵਿੱਚ ਇੱਕ ਐਮਟਰੈਕ ਰੇਲਗੱਡੀ ਦੇ ਪਟੜੀ ‘ਤੇ ਫਸੇ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਕੁੱਲ 16 ਯਾਤਰੀ ਜ਼ਖਮੀ ਹੋ ਗਏ। ਵੈਨਚੂਰਾ ਕਾਉਂਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਟਰੱਕ ਡਰਾਈਵਰ ਨੂੰ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ, ਜਦੋਂ ਕਿ ਇੱਕ ਹੋਰ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਮੈਡੀਕਲ ਸੈਂਟਰ ਲਿਜਾਇਆ ਗਿਆ। ਰੇਲ ਲਾਈਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਸ ਏਂਜਲਸ ਤੋਂ ਸੀਏਟਲ ਜਾਣ ਵਾਲੀ ਰੇਲਗੱਡੀ ਨੰਬਰ 14 ਸਵੇਰੇ ਲਗਭਗ 11:15 ਵਜੇ ਮੂਰਪਾਰਕ ਦੇ ਨੇੜੇ ਪਟੜੀ ਤੋਂ ਉਤਰ ਗਈ |
ਐਮਟਰੈਕ ਨੇ ਇਕ ਬਿਆਨ ਵਿਚ ਕਿਹਾ ਕਿ ਟੱਕਰ ਤੋਂ ਬਾਅਦ ਰੇਲਗੱਡੀ ਪਟੜੀ ਤੋਂ ਉਤਰਨ ਤੋਂ ਬਾਅਦ ਖੜ੍ਹੀ ਰਹੀ। ਹਾਦਸੇ ‘ਚ ਕਰੀਬ 198 ਯਾਤਰੀਆਂ ਅਤੇ 13 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਮੈਡੀਕਲ ਕਰਮੀਆਂ ਮੁਤਾਬਕ ਫਿਲਹਾਲ ਸਥਿਤੀ ਕਾਬੂ ਹੇਠ ਹੈ।