17 ਜਨਵਰੀ 2026: ਸ਼ਨੀਵਾਰ ਸਵੇਰੇ ਬਠਿੰਡਾ (bathinda) ਦੇ ਗੁਰਥੜੀ ਪਿੰਡ ਨੇੜੇ ਮੁੱਖ ਸੜਕ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੀ, ਦੱਸ ਦੇਈਏ ਕਿ ਇੱਕ ਫਾਰਚੂਨਰ ਕਾਰ ਡਿਵਾਈਡਰ ਨਾਲ ਟਕਰਾ ਗਈ। ਜਿਸ ਕਾਰਨ ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਬਠਿੰਡਾ (bathinda) ਤੋਂ ਡੱਬਵਾਲੀ ਜਾ ਰਹੀ ਸੀ।
ਰਿਪੋਰਟਾਂ ਅਨੁਸਾਰ, ਗੁਜਰਾਤ ਪੁਲਿਸ (gujrat police) ਦੀ ਮਹਿਲਾ ਅਮਿਤਾ ਆਪਣੇ ਚਾਰ ਦੋਸਤਾਂ: ਅੰਕੁਸ਼, ਭਰਤ, ਚੇਤਨ ਅਤੇ ਸਤੀਸ਼ ਨਾਲ ਇੱਕ ਫਾਰਚੂਨਰ ਕਾਰ ਵਿੱਚ ਬਠਿੰਡਾ ਤੋਂ ਗੁਜਰਾਤ ਜਾ ਰਹੀ ਸੀ। ਤੇਜ਼ ਰਫ਼ਤਾਰ ਕਾਰਨ ਕਾਰ ਗੁਰਠੜੀ ਪਿੰਡ ਨੇੜੇ ਮੁੱਖ ਹਾਈਵੇਅ ‘ਤੇ ਇੱਕ ਡਿਵਾਈਡਰ ਨਾਲ ਟਕਰਾ ਗਈ। ਪੰਜਾਂ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਸੁਪਰਡੈਂਟ (ਸ਼ਹਿਰ) ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਂ ਲੋਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜੇ ਲੋਕ ਗੁਜਰਾਤ ਤੋਂ ਪੰਜਾਬ ਘੁੰਮਣ ਆਏ ਸਨ।
Read More: ਪੁਲਿਸ ਗੱਡੀ ਅਤੇ ਟਰਾਲੀ ਦੀ ਟੱਕਰ, ASI ਦੀ ਮੌ.ਤ




