Tragic Accident

ਮੱਧ ਪ੍ਰਦੇਸ਼ ‘ਚ ਵਾਪਰਿਆ ਦਰਦਨਾਕ ਹਾਦਸਾ, ਬਿਹਾਰ ਪੁਲਿਸ ਦੀ ਗੱਡੀ ਹਾਦਸਾਗ੍ਰਸਤ

28 ਮਈ 2025:ਮੱਧ ਪ੍ਰਦੇਸ਼ (MADHYA PRADESH) ਦੇ ਰਤਲਾਮ ਜ਼ਿਲ੍ਹੇ ਵਿੱਚ ਵਾਪਰਿਆ ਦਰਦਨਾਕ ਹਾਦਸਾ, ਦੱਸ ਦੇਈਏ ਕਿ ਮੁੰਬਈ-ਦਿੱਲੀ ਐਕਸਪ੍ਰੈਸਵੇਅ ‘ਤੇ ਬਿਹਾਰ ਪੁਲਿਸ (bihar police) ਦੀ ਇੱਕ ਗੱਡੀ ਪਲਟ ਗਈ ਹੈ, ਗੱਡੀ ਪਲਟਣ ਨਾਲ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ, ਬਿਹਾਰ ਪੁਲਿਸ ਐਸਟੀਐਫ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਗੱਡੀ ਸ਼ਹਿਰ ਦੇ ਨੇੜੇ ਇਸਰਾਥੁਨੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਇੱਕ ਕਾਂਸਟੇਬਲ ਅਤੇ ਇੱਕ ਸਬ-ਇੰਸਪੈਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।

ਬਿਹਾਰ ਪੁਲਿਸ ਗੁਜਰਾਤ ਜਾ ਰਹੀ ਸੀ।

ਜ਼ਖਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ (medical college) ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਇੰਦੌਰ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਸੁਪਰਡੈਂਟ ਅਮਿਤ ਕੁਮਾਰ ਹੋਰ ਪੁਲਿਸ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸਿਪਾਹੀ ਸਪੈਸ਼ਲ ਆਪ੍ਰੇਸ਼ਨ ਗਰੁੱਪ(speccial operatiom group)  ਦੇ ਹਨ, ਜੋ ਬਿਹਾਰ ਦੇ ਗਯਾ ਤੋਂ ਗੁਜਰਾਤ ਦੇ ਸੂਰਤ ਇੱਕ ਆਪ੍ਰੇਸ਼ਨ ਲਈ ਜਾ ਰਹੇ ਸਨ। ਇਸ ਦੌਰਾਨ, ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਰਤਲਾਮ ਨੇੜੇ ਪਲਟ ਗਈ।

ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕਾਂ ਦੇ ਨਾਮ ਮੁਕੁੰਦ ਮੁਰਾਰੀ ਅਤੇ ਵਿਕਾਸ ਕੁਮਾਰ ਹਨ। ਸਬ ਇੰਸਪੈਕਟਰ ਸੰਤੋਸ਼ ਕੁਮਾਰ, ਕਾਂਸਟੇਬਲ ਜੀਵਨਧਾਰੀ ਕੁਮਾਰ, ਮਿਥਿਲੇਸ਼ ਪਾਸਵਾਨ ਅਤੇ ਰੰਜਨ ਕੁਮਾਰ ਜ਼ਖਮੀ ਹੋ ਗਏ।

Read More: ਬੇਗੂਸਰਾਏ ਤੋਂ ਦਿੱਲੀ ਜਾ ਰਹੀ ਇੱਕ ਨਿੱਜੀ ਸਲੀਪਰ ਬੱਸ ਨੂੰ ਲੱਗੀ ਅੱ.ਗ, 5 ਜਣਿਆਂ ਦੀ ਮੌ.ਤ

Scroll to Top